FacebookTwitterg+Mail

ਸਪਨਾ ਚੌਧਰੀ ਦੇ ਭਰਾ ਨੇ ਵੀਡੀਓ 'ਚ ਕੀਤਾ ਗਲਤ ਇਸ਼ਾਰਾ, ਵੀਡੀਓ ਵਾਇਰਲ

sapna choudhary and brother video troll
23 June, 2019 04:58:45 PM

ਜਲੰਧਰ (ਬਿਊਰੋ)- ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਤੇ ਟਿਕ-ਟਾੱਕ 'ਤੇ ਵੀਡੀਓਜ਼ ਬਣਾ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਇਸ ਵਾਰ ਸਪਨਾ ਚੌਧਰੀ ਨੂੰ ਟਿਕ-ਟਾੱਕ 'ਤੇ ਵੀਡੀਓ ਬਣਾਉਣਾ ਮਹਿੰਗਾ ਪੈ ਗਿਆ, ਜਿਸਦੇ ਚਲਦਿਆਂ ਸਪਨਾ ਚੌਧਰੀ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਇਸ ਵੀਡੀਓ 'ਚ ਸਪਨਾ ਚੌਧਰੀ 'ਆਲਤੂ-ਜਲਾਲਤੂ' ਗੀਤ ਗਾ ਰਹੀ ਹੈ ਤੇ ਇਸ ਦੌਰਾਨ ਹੀ ਉਸ ਦਾ ਭਰਾ ਆਉਂਦਾ ਹੈ। ਵੀਡੀਓ 'ਚ ਆਉਂਦੇ ਹੀ ਭਰਾ ਅਸ਼ਲੀਲ ਇਸ਼ਾਰਾ ਕਰਦਾ ਹੈ। ਸਪਨਾ ਚੌਧਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਪਨਾ ਦੇ ਆਫੀਸ਼ੀਅਲ ਅਕਾਊਂਟ 'ਤੇ ਤਾਂ ਮੌਜੂਦ ਨਹੀਂ ਹੈ ਪਰ ਉਨ੍ਹਾਂ ਦੇ ਕਿਸੀ ਫੈਨ ਪੇਜ ਤੋਂ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕ ਸਪਨਾ ਚੌਧਰੀ ਤੇ ਉਸ ਦੇ ਭਰਾ ਨੂੰ ਖੂਬ ਗਾਲ੍ਹਾਂ ਕੱਢ ਰਹੇ ਹਨ। 

 
 
 
 
 
 
 
 
 
 
 
 
 
 

#sapnachoudhary #sapnachaudhary #tiktok

A post shared by DESI QUEEN 👑👑 (@isapnachaudhary) on Jun 20, 2019 at 10:33pm PDT

ਦੱਸਣਯੋਗ ਹੈ ਕਿ ਸਪਨਾ ਚੌਧਰੀ ਹਾਲ ਹੀ 'ਚ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ 'ਬਾਵਲੀ ਤਰੇੜ' ਗੀਤ 'ਚ ਡਾਂਸ ਕਰਦੀ ਦਿਸੀ ਸੀ। ਸਪਨਾ ਅਤੇ ਦਲੇਰ ਮਹਿੰਦੀ ਪਹਿਲੀ ਵਾਰ ਇਕ ਡਾਂਸ ਵੀਡੀਓ ਲਈ ਇਕੱਠੇ ਨਜ਼ਰ ਆਏ। ਸਪਨਾ ਦਾ ਇਹ ਗੀਤ ਯੂਟਿਊਬ 'ਤੇ ਕਾਫੀ ਹਿੱਟ ਹੋਇਆ, ਜਿਸ 'ਚ ਉਹ ਇਕ ਖੂਬਸੂਰਤ ਦੁਹਲਨ ਬਣੀ ਨਜ਼ਰ ਆਈ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਹੀ ਸਪਨਾ ਚੌਧਰੀ ਨੂੰ ਪ੍ਰਸਿੱਧੀ ਮਿਲੀ।

 


Tags: Sapna ChoudharyViral VideoSapna Choudhary Tik Tok VideoSapna Choudhary with Brotherਸਪਨਾ ਚੌਧਰੀਹਰਿਆਣਵੀਂ ਡਾਂਸਰ

About The Author

Lakhan

Lakhan is content editor at Punjab Kesari