FacebookTwitterg+Mail

ਸਪਨਾ ਚੌਧਰੀ ਨੇ ਮੰਗੇ ਭਾਜਪਾ ਲਈ ਵੋਟ, ਲੋਕਾਂ ਦਾ ਜਵਾਬ ਸੁਣ ਕੇ ਹੋਈ ਅਸਹਿਜ (ਵੀਡੀਓ)

sapna choudhary bjp campaigning video viral
06 February, 2020 04:43:09 PM

ਮੁੰਬਈ (ਬਿਊਰੋ) : ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਨਾ ਸਿਰਫ ਭਾਜਪਾ ਨੇ ਆਪਣੇ ਸਾਰੇ ਚੋਟੀ ਦੇ ਲੀਡਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਇੰਨਾਂ ਹੀ ਨਹੀਂ ਸਗੋ ਚੋਣ ਪ੍ਰਚਾਰ 'ਚ ਮਸ਼ਹੂਰ ਕਲਾਕਾਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਭਾਜਪਾ ਨੇਤਾ ਤੇ ਹਰਿਆਣਵੀਂ ਕਲਾਕਾਰ ਸਪਨਾ ਚੌਧਰੀ ਦਿੱਲੀ 'ਚ ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗ ਰਹੀ ਹੈ। ਹਾਲਾਂਕਿ, ਇਕ ਸਭਾ 'ਚ ਸਪਨਾ ਚੌਧਰੀ ਨੂੰ ਅਜੀਬ ਸਥਿਤੀ ਦਾ ਸਾਹਮਣਾ ਵੀ ਕਰਨਾ ਪਿਆ। ਸਪਨਾ ਚੌਧਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀ ਹੈ। ਸਪਨਾ ਚੌਧਰੀ ਨੇ ਸਭਾ 'ਚ ਮੌਜੂਦ ਲੋਕਾਂ ਨੂੰ ਪੁੱਛਿਆ, ਤੁਸੀਂ ਕਿਸ ਨੂੰ ਵੋਟ ਦੇਵੋਗੇ? ਇਸ ਦੇ ਜਵਾਬ 'ਚ ਸਭਾ 'ਚ ਮੌਜੂਦ ਕੁਝ ਲੋਕਾਂ ਨੇ ਕਿਹਾ, ''ਆਮ ਆਦਮੀ ਪਾਰਟੀ।'' ਸਪਨਾ ਚੌਧਰੀ ਜਵਾਬ ਸੁਣ ਕੇ ਕੁਝ ਅਸਹਿਜ ਹੋ ਗਈ।

ਹਾਲਾਂਕਿ, ਸਪਨਾ ਚੌਧਰੀ ਨੇ ਇਕ ਵਾਰ ਫਿਰ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਨੂੰ ਵੋਟ ਪਾਉਣਗੇ ਪਰ ਭੀੜ 'ਚੋਂ ਉੱਚੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ''ਕੇਜਰੀਵਾਲ ਨੂੰ ਕੇਜਰੀਵਾਲ ਨੂੰ।'' ਸਪਨਾ ਚੌਧਰੀ ਦਾ ਕਰੀਬ 30 ਸੈਕਿੰਡ ਦਾ ਇਹ ਵੀਡੀਓ ਟਵਿਟਰ 'ਤੇ ਵਾਇਰਲ ਹੋ ਰਿਹਾ ਹੈ।


Tags: Sapna ChoudharyBJPJitender Singh KhalsaCampaigningVideo ViralInternetDelhi GhondaAssembly Seat

About The Author

sunita

sunita is content editor at Punjab Kesari