ਨਵੀਂ ਦਿੱਲੀ (ਬਿਊਰੋ) — ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਕੋਈ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਕੁੱਝ ਹੀ ਸਮੇਂ ਵਿਚ ਵਾਇਰਲ ਹੋ ਜਾਂਦਾ ਹੈ। ਅਜਿਹੇ ਸਮੇਂ ਸਪਨਾ ਚੌਧਰੀ ਦਾ ਇਕ ਵੀਡੀਓ ਯੂ-ਟਿਊਬ ਉੱਤੇ ਵਾਰ-ਵਾਰ ਵੇਖਿਆ ਜਾ ਰਿਹਾ ਹੈ। ਵੀਡੀਓ ਵਿਚ ਸਪਨਾ ਚੌਧਰੀ ਹਰੇ ਰੰਗ ਦੇ ਸੂਟ ਵਿਚ ਵੱਖ-ਵੱਖ ਗਾਣਿਆਂ 'ਤੇ ਠੁਮਕੇ ਲਾਉਂਦੇ ਹੋਏ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦਾ ਵੱਖਰਾ ਅੰਦਾਜ਼ ਅਤੇ ਲੁਕ ਵੇਖ ਕੇ ਉੱਥੇ ਮੌਜੂਦ ਲੋਕ ਉਸ ਦੇ ਡਾਂਸ ਨੂੰ ਮੋਬਾਇਲ ਵਿਚ ਕੈਦ ਕਰਦੇ ਨਜ਼ਰ ਆ ਰਹੇ ਹਨ। ਸਪਨਾ ਚੌਧਰੀ ਦੇ ਇਸ ਵੀਡੀਓ ਨੂੰ ਲੱਖਾਂ ਵਾਰ ਵੇਖਿਆ ਜਾ ਚੁੱਕਿਆ ਹੈ।
ਸਪਨਾ ਚੌਧਰੀ ਵੀਡੀਓ ਵਿਚ ਕਈ ਗਾਣਿਆਂ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਸਪਨਾ ਦੇ ਇਸ ਵੀਡੀਓ ਨੂੰ ਪੀ ਐਂਡ ਐੱਮ ਸਪਨਾ ਆਫੀਸ਼ੀਅਲ ਨਾਮ ਦੇ ਯੂ-ਟਿਊਬ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਗਾਣੇ ਨੂੰ 5 ਦਿਨਾਂ ਅੰਦਰ 4 ਲੱਖ 62 ਹਜ਼ਾਰ ਤੋਂ ਵੱਧ ਵਿਊਜ਼ ਮਿਲ ਗਏ ਹਨ। ਸਪਨਾ ਦੇ ਡਾਂਸ ਦੀ ਤਾਰੀਫ ਸੋਸ਼ਲ ਮੀਡਿਆ ਯੂਜ਼ਰਸ ਨੇ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, 'ਸਪਨਾ ਚੌਧਰੀ ਜੀ ਸ਼ਾਨਦਾਰ ਪਰਫਾਰਮੈਂਸ ਹੈ ਤੁਹਾਡੀ'। ਉਥੇ ਹੀ ਇਕ ਯੂਜ਼ਰ ਨੇ ਲਿਖਿਆ 'ਇਕ ਹੀ ਸਮੇਂ ਕਈ ਗਾਣਿਆਂ 'ਤੇ ਡਾਂਸ ਕਰ ਦਿੱਤਾ, ਇਹ ਗਲਤ ਹੈ' ।