FacebookTwitterg+Mail

ਰਿਪੋਰਟ ਲਿਖਾਉਣ ਥਾਣੇ ਪਹੁੰਚੀ ਸਪਨਾ ਚੌਧਰੀ, ਥਾਣੇਦਾਰ ਨਾਲ ਵੀਡੀਓ ਵਾਇਰਲ

sapna choudhary dance video
16 June, 2019 03:53:34 PM

ਮੁੰਬਈ (ਬਿਊਰੋ) - ਹਰਿਆਣਾ ਦੀ ਫੇਮਸ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੀ ਹੈ। ਸਪਨਾ ਨੇ ਆਪਣੇ ਡਾਂਸ ਵੀਡੀਓਜ਼ ਨਾਲ ਯੂਟਿਊਬ 'ਤੇ ਖੂਬ ਧੂਮ ਮਚਾਈ ਹੋਈ ਹੈ। ਹਰਿਆਣਵੀ, ਭੋਜਪੁਰੀ ਤੇ ਪੰਜਾਬੀ ਸਿਨੇਮਾ 'ਚ ਧੂਮ ਮਚਾਉਣ ਵਾਲੀ ਸਪਨਾ ਦਾ ਇਕ ਡਾਂਸ ਵੀਡੀਓ ਯੂਟਿਊਬ 'ਤੇ ਲੱਖਾਂ ਵਾਰ ਦੇਖਿਆ ਜਾਂਦਾ ਹੈ। ਉਹ ਸਟੇਜ 'ਤੇ ਜਦੋਂ ਵੀ ਆਪਣੇ ਡਾਂਸ ਦਾ ਜਲਵਾ ਦਿਖਾਉਂਦੀ ਹੈ ਤਾਂ ਫੈਨਜ਼ ਉਸ ਦੇ ਠੁਮਕੇ ਦੇਖ ਕੇ ਪਾਗਲ ਹੋ ਜਾਂਦੇ ਹਨ। ਹਾਲ ਹੀ 'ਚ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਮਿਊਜ਼ਿਕ ਵੀਡੀਓ ਦਾ ਸ਼ੂਟਿੰਗ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਆਪਣੇ 'ਦਰੋਗਾ ਜੀ' ਗੀਤ ਦੀ ਸ਼ੂਟਿੰਗ ਕਰਦੀ ਦਿਖ ਰਹੀ ਹੈ। ਵੀਡੀਓ 'ਚ ਸਪਨਾ ਚੌਧਰੀ ਦਰੋਗਾ ਜੀ ਕੋਲ ਆਪਣੀ ਚੋਰੀ ਦੀ ਰਿਪੋਰਟ ਲਿਖਵਾਉਣ ਥਾਣੇ ਜਾਂਦੀ ਹੈ ਅਤੇ ਉਸ ਦੇ ਪੁਲਸ ਥਾਣੇ ਪਹੁੰਚਦੇ ਹੀ ਸਾਰੇ ਉਸ ਨਾਲ ਗੀਤ 'ਤੇ ਨੱਚਣ ਲੱਗ ਜਾਂਦੇ ਹਨ। 'ਕਾਲਾ ਚਸ਼ਮਾ' ਲਾ ਕੇ ਸਪਨਾ ਦਰੋਗਾ ਜੀ ਨਾਲ ਖੂਬ ਠੁਮਕੇ ਲਾਉਂਦੀ ਹੈ। ਉਥੇ ਹੀ ਪੂਰਾ ਪੁਲਿਸ ਸਟੇਸ਼ਨ ਵੀ ਦੋਵਾਂ ਨਾਲ ਡਾਂਸ ਕਰਨ ਲੱਗ ਜਾਂਦਾ ਹੈ। ਸਪਨਾ ਇਸ ਗੀਤ 'ਚ ਲਹਿੰਗਾ ਚੋਲੀ ਪਾ ਕੇ ਧਮਾਕੇਦਾਰ ਡਾਂਸ ਕਰਦੀ ਦਿਖ ਰਹੀ ਹੈ। ਇਸ ਗੀਤ ਨੂੰ ਰੁਚਿਕਾ ਜਨਜਿਦ ਅਤੇ ਸੁਭਾਸ਼ ਫੌਜੀ ਨੇ ਗਾਇਆ ਹੈ।

 
 
 
 
 
 
 
 
 
 
 
 
 
 

Daroga ji... #sapnachaudhary #sapnachoudhary

A post shared by DESI QUEEN 👑👑 (@isapnachaudhary) on Jun 15, 2019 at 4:55pm PDT


ਦੱਸਣਯੋਗ ਹੈ ਕਿ ਸਪਨਾ ਚੌਧਰੀ ਹਾਲ ਹੀ 'ਚ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ 'ਬਾਵਲੀ ਤਰੇੜ' ਗੀਤ 'ਚ ਡਾਂਸ ਕਰਦੀ ਦਿਸੀ ਸੀ। ਸਪਨਾ ਅਤੇ ਦਲੇਰ ਮਹਿੰਦੀ ਪਹਿਲੀ ਵਾਰ ਇਕ ਡਾਂਸ ਵੀਡੀਓ ਲਈ ਇਕੱਠੇ ਨਜ਼ਰ ਆਏ। ਸਪਨਾ ਦਾ ਇਹ ਗੀਤ ਯੂਟਿਊਬ 'ਤੇ ਕਾਫੀ ਹਿੱਟ ਹੋਇਆ, ਜਿਸ 'ਚ ਉਹ ਇਕ ਖੂਬਸੂਰਤ ਦੁਹਲਨ ਬਣੀ ਨਜ਼ਰ ਆਈ ਹੈ। ਇਸ ਹਰਿਆਣਵੀ ਗੀਤ ਦਾ ਨਾਂ 'ਘੂੰਘਟ ਕੀ ਓਠ' ਹੈ। ਇਸ ਗੀਤ 'ਚ ਸਪਨਾ ਚੌਧਰੀ ਸਟੇਜ 'ਤੇ ਦਿਸ ਰਹੀ ਹੈ ਅਤੇ ਸਿਰ 'ਤੇ ਘੂੰਘਟ ਲੈ ਕੇ ਡਾਂਸ ਕਰ ਰਹੀ ਹੈ। ਇਸ ਦੌਰਾਨ ਸਪਨਾ ਚੌਧਰੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਉਸ ਦੀਆਂ ਅਦਾਵਾਂ ਹਰ ਕਿਸੇ ਨੂੰ ਕਾਇਲ ਕਰ ਰਹੀਆਂ ਹਨ। 4 ਮਿੰਟ ਦੇ ਇਸ ਗੀਤ ਨੇ ਯੂਟਿਊਬ 'ਤੇ ਧੂਮ ਮਚਾ ਦਿੱਤੀ ਹੈ। ਇਸ ਗੀਤ ਨੂੰ ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਸਪਨਾ ਚੌਧਰੀ ਪਹਿਲਾ ਸਿਰਫ ਹਰਿਆਣਾ 'ਚ ਮਸ਼ਹੂਰ ਸੀ, ਉਥੇ ਹੁਣ ਉਹ ਨੈਸ਼ਨਲ ਸਟਾਰ ਬਣ ਗਈ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਹੀ ਸਪਨਾ ਚੌਧਰੀ ਨੂੰ ਪ੍ਰਸਿੱਧੀ ਮਿਲੀ।

 
 
 
 
 
 
 
 
 
 
 
 
 
 

#sapnachoudhary #sapnachaudhary

A post shared by DESI QUEEN 👑👑 (@isapnachaudhary) on Jun 11, 2019 at 1:56am PDT

 


Tags: Sapna ChoudharyInstagramVideoViralDancerBigg Bossਸਪਨਾ ਚੌਧਰੀ

Edited By

Sunita

Sunita is News Editor at Jagbani.