ਮੁੰਬਈ (ਬਿਊਰੋ) — ਹਰਿਆਣਵੀ ਡਾਂਸਰ ਸਪਨਾ ਚੌਧਰੀ, ਜਿੱਥੇ ਆਪਣੇ ਡਾਂਸ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਉੱਥੇ ਹੀ ਉਸ ਦਾ ਬੇਬਾਕ ਅੰਦਾਜ਼ ਵੀ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ। ਸਪਨਾ ਚੌਧਰੀ ਮੁੜ ਇਕ ਵਾਰ ਆਪਣੀ ਵੀਡਿਓ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਸਪਨਾ ਚੌਧਰੀ ਕਿਸੇ ਮੁੰਡੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇੱਥੇ ਹੀ ਬਸ ਨਹੀਂ ਇਸ ਵੀਡਿਓ 'ਚ ਉਸ ਮੁੰਡੇ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ ਨੂੰ ਸਪਨਾ ਨੇ ਆਪਣਾ ਪ੍ਰੇਮੀ ਬਣਾ ਲਿਆ ਹੈ। ਦਰਅਸਲ ਇਹ ਇਕ ਟਿੱਕ-ਟੌਕ ਵੀਡੀਓ ਹੈ, ਜਿਸ 'ਚ ਸਪਨਾ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਆਖਦੀ ਹੈ ਕਿ 'ਓ ਸੁਣਦੇ ਹੋ ਮੈਂ ਤੁਹਾਨੂੰ ਕੁਝ ਕਹਿਣਾ ਹੈ, ਆਈ ਲਵ ਯੂ, ਇਸ ਤੋਂ ਬਾਅਦ ਮੁੰਡੇ ਦੀ ਅਵਾਜ਼ ਆਉਂਦੀ ਹੈ, ਹਾਂ ਪਤਾ ਹੈ ਬਹੁਤ ਵਾਰ ਸੁਣਿਆ ਹੈ ਆਈ ਲਵ ਯੂ ਫ੍ਰੈਂਡ, ਜਿਸ ਤੋਂ ਬਾਅਦ ਸਪਨਾ ਕਹਿੰਦੀ ਹੈ ਕਿ ਫ੍ਰੈਂਡ ਨੂੰ ਬੁਆਏ ਫ੍ਰੈਂਡ ਨਾਲ ਰੀਪਲੇਸ ਕਰ ਦਿੰਦੇ ਹਾਂ।'' ਸਪਨਾ ਚੌਧਰੀ ਨੇ ਇਹ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸਪਨਾ ਚੌਧਰੀ 'ਤੇ ਟਿੱਕ ਟੌਕ ਵੀਡੀਓ ਦਾ ਖੁਮਾਰ ਚੜ੍ਹਿਆ ਹੋਇਆ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆ ਵੀਡੀਓ ਨਾਲ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਿਆ ਹੋਇਆ ਹੈ। ਉਹ ਹਰ ਰੋਜ਼ ਕੋਈ ਨਾ ਕੋਈ ਵੀਡੀਓ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ ।