FacebookTwitterg+Mail

ਸਪਨਾ ਚੌਧਰੀ ਨੇ WWE ਦੀ ਰਿੰਗ 'ਚ ਰਾਖੀ ਸਾਵੰਤ ਨਾਲ ਕੀਤਾ ਹੌਟ ਡਾਂਸ

sapna choudhary hot dance
05 August, 2018 06:20:39 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਹਰਿਆਣਵੀ ਤੋਂ ਲੈ ਕੇ ਭੋਜਪੁਰੀ ਤੇ ਪੰਜਾਬੀ ਗੀਤਾਂ ਤਕ ਹਰ ਜਗ੍ਹਾ ਸਪਨਾ ਚੌਧਰੀ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। 'ਬਿੱਗ ਬੌਸ 11' ਦਾ ਹਿੱਸਾ ਰਹਿ ਚੁੱਕੀ ਸਪਨਾ ਚੌਧਰੀ ਇਨ੍ਹੀਂ ਦਿਨੀਂ ਸਟੇਜ ਸ਼ੋਅਜ਼ ਦੇ ਨਾਲ-ਨਾਲ ਫਿਲਮਾਂ 'ਚ ਵੀ ਡਾਂਸ ਨੰਬਰ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਸਪਨਾ ਚੌਧਰੀ ਦੀ ਰਾਖੀ ਸਾਵੰਤ ਨਾਲ ਦੋਸਤੀ ਵੀ ਕਾਫੀ ਚਰਚਾ 'ਚ ਹੈ।
ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਸਪਨਾ ਚੌਧਰੀ ਇਕ ਪ੍ਰੋਗਰਾਮ ਲਈ ਪਹੁੰਚੀ। ਇਸ ਦੌਰਾਨ ਉਸ ਨਾਲ ਰਾਖੀ ਸਾਵੰਤ ਵੀ ਸੀ। ਦੋਵਾਂ ਨੇ ਹੀ ਸਟੇਜ 'ਤੇ ਇਕ-ਦੂਜੇ ਨਾਲ ਰੱਜ ਕੇ ਡਾਂਸ ਕੀਤਾ। ਇਸ ਦੌਰਾਨ ਰਾਖੀ ਸਾਵੰਤ ਆਪਣਾ ਸੈਕਸੀ ਅੰਦਾਜ਼ ਭੁੱਲ ਕੇ ਸਪਨਾ ਦੇ ਦੇਸੀ ਅੰਦਾਜ਼ 'ਚ ਰੰਗੀ ਨਜ਼ਰ ਆਈ।
ਮੰਡੀ 'ਚ 'ਡਬਲਯੂ. ਡਬਲਯੂ. ਈ.' ਦਾ ਇਕ ਮੁਕਾਬਲਾ ਰੱਖਿਆ ਗਿਆ ਸੀ। ਇਸ ਦੌਰਾਨ ਰਾਖੀ ਤੇ ਸਪਨਾ ਦੀ ਸਟੇਜ 'ਤੇ ਜੁਗਲਬੰਦੀ ਨਜ਼ਰ ਆਈ। ਸਪਨਾ ਆਪਣੇ ਗੀਤ 'ਤੇਰੀ ਆਖਿਆ ਕਾ ਯੋ ਕਾਜਲ' 'ਤੇ ਵੀ ਡਾਂਸ ਕਰਦੀ ਨਜ਼ਰ ਆਈ।

ਇਹੀ ਨਹੀਂ, ਇਸ ਤੋਂ ਪਹਿਲਾਂ ਸਪਨਾ ਚੌਧਰੀ ਦਾ ਪੰਜਾਬੀ ਗੀਤ 'ਬਿਲੌਰੀ ਅੱਖ' ਵੀ ਸੁਪਰਹਿੱਟ ਹੋ ਰਿਹਾ ਹੈ। ਸਪਨਾ ਦੇ ਇਸ ਗੀਤ ਨੂੰ ਯੂਟਿਊਬ 'ਤੇ 30 ਲੱਖ ਤੋਂ ਜ਼ਿਆਦਾ ਵਿਊਜ਼ ਮਿਲੇ ਹਨ। ਇਸ ਗੀਤ 'ਚ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਨਜ਼ਰ ਆ ਰਹੇ ਹਨ।

 


Tags: Sapna Choudhary Rakhi Sawant Hot Dance WWE Dancer

Edited By

Rahul Singh

Rahul Singh is News Editor at Jagbani.