ਨਵੀਂ ਦਿੱਲੀ (ਬਿਊਰੋ) : ਹਰਿਆਣਵੀ ਡਾਂਸਰ ਸਪਨਾ ਚੌਧਰੀ ਇਕ ਮਸ਼ਹੂਰ ਨਾਂ ਹੈ। ਆਪਣੀ ਡਾਂਸਿੰਗ ਤੇ ਗਾਇਕੀ ਦੇ ਦਮ 'ਤੇ ਉਸ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਦੱਸ ਦਈਏ ਕਿ ਸਪਨਾ ਚੌਧਰੀ 'ਬਿੱਗ ਬੌਸ' 'ਚ ਵੀ ਨਜ਼ਰ ਆ ਚੁੱਕੀ ਹੈ। 'ਬਿੱਗ ਬੌਸ' ਤੋਂ ਬਾਅਦ ਹੀ ਸਪਨਾ ਚੌਧਰੀ ਦਾ ਜ਼ਬਰਦਸਤ ਟ੍ਰਾਂਸਫਾਰਮੈਸ਼ਨ ਦੇਖਣ ਨੂੰ ਮਿਲਿਆ। ਉਸ ਦਾ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਾ ਹੈ।
ਸਪਨਾ ਚੌਧਰੀ ਭਾਵੇਂ ਹੀ ਮਾਡਰਨ ਲੁੱਕ ਅਪਨਾ ਚੁੱਕੀ ਹੈ ਪਰ ਦਿਲ ਤੋਂ ਉਹ ਅੱਜ ਵੀ ਦੇਸੀ ਹੈ। ਸਪਨਾ ਚੌਧਰੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਗਾ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਸਪਨਾ ਗਾ ਨੂੰ ਸਹਿਲਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕਾਫੀ ਖੁਸ਼ੀ ਦਿਸੀ। ਸਪਨਾ ਚੌਧਰੀ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਦੱਸ਼ਣਯੋਗ ਹੈ ਕਿ ਬੀਤੇ ਦਿਨੀਂ ਸਪਨਾ ਚੌਧਰੀ ਤੇ ਦਲੇਰ ਮਹਿੰਦੀ ਦਾ ਹਰਿਆਣਵੀ ਗੀਤ 'ਬਾਵਲੀ ਟਰੇੜ' ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਪਨਾ ਚੌਧਰੀ ਮਾਡਰਨ ਲੁੱਕ 'ਚ ਨਜ਼ਰ ਆ ਰਹੀ ਹੈ।