FacebookTwitterg+Mail

ਸਪਨਾ ਚੌਧਰੀ ਦੀਆਂ ਇਹ ਖੂਬੀਆਂ ਭਾਜਪਾ ਨੂੰ ਦੇਣਗੀਆਂ 5 ਵੱਡੇ ਫਾਇਦੇ

sapna choudhary joined bjp today 5 benefits of joining party
07 July, 2019 03:23:29 PM

ਮੁੰਬਈ (ਬਿਊਰੋ) — ਹਰਿਆਣਵੀ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਭਾਜਪਾ 'ਚ ਸ਼ਾਮਲ ਹੋ ਗਈ ਹੈ। ਸਪਨਾ ਨੇ ਭਾਜਪਾ ਨੇਤਾਵਾਂ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ 'ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮਨੋਜ ਤਿਵਾਰੀ ਤੇ ਹਰਸ਼ਵਰਧਨ ਸਿੰਘ ਵਰਗੇ ਵੱਡੇ ਨੇਤਾ ਮੌਜੂਦ ਸਨ। ਖਾਸ ਗੱਲ ਹੈ ਕਿ ਭਾਜਪਾ ਕਈ ਸੂਬਿਆਂ 'ਚ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਚਲਾ ਰਹੀ ਹੈ। ਲੋਕ ਸਭਾ ਚੋਣਾਂ ਦੌਰਾਨ ਵੀ ਸਪਨਾ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਆਈਆਂ ਸਨ। ਸਪਨਾ ਨੇ ਉਸ ਸਮੇਂ ਪਾਰਟੀ ਤਾਂ ਜੁਆਇਨ ਨਹੀਂ ਕੀਤੀ ਸੀ ਪਰ ਭਾਜਪਾ ਦੇ ਕਈ ਉਮੀਦਵਾਰਾਂ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ ਸੀ, ਜਿਸ ਦਾ ਫਾਇਦਾ ਪਾਰਟੀ ਨੂੰ ਵੀ ਮਿਲਿਆ। ਜਾਣੋ ਕਿਹੜੇ ਹਨ 5 ਵੱਡੇ ਫਾਇਦੇ, ਜਿਹੜੇ ਸਪਨਾ ਚੌਧਰੀ ਦੇ ਸ਼ਾਮਲ ਹੋਣ ਨਾਲ ਭਾਜਪਾ ਨੂੰ ਹੋਣਗੇ।

Punjabi Bollywood Tadka

ਨੌਜਵਾਨਾਂ 'ਚ ਕਰੇਜ਼
ਸਪਨਾ ਚੌਧਰੀ ਉੱਤਰ ਭਾਰਤ 'ਚ ਤਾਂ ਪਹਿਲਾਂ ਤੋਂ ਹੀ ਕਾਫੀ ਚਰਚਿਤ ਨਾਂ ਰਿਹਾ ਹੈ, ਹੁਣ ਤਾਂ ਦੇਸ਼ਭਰ 'ਚ ਉਸ ਦੀ ਕਾਫੀ ਫੈਨ ਫਾਲੋਇੰਗ ਹੋ ਗਈ ਹੈ। ਖਾਸ ਕਰਕੇ ਨੌਜਵਾਨਾਂ 'ਚ ਸਪਨਾ ਚੌਧਰੀ ਨੂੰ ਲੈ ਕੇ ਕਾਫੀ ਕਰੇਜ਼ ਵਧ ਰਿਹਾ ਹੈ। ਸਪਨਾ ਨੇ ਆਪਣੇ ਪ੍ਰੋਗਰਾਮਾਂ ਦੇ ਜਰੀਏ ਵੀ ਨੌਜਵਾਨਾਂ 'ਚ ਇਕ ਵੱਖਰੀ ਪਛਾਣ ਬਣਾਈ ਹੈ। ਉਸ ਦੇ ਡਾਂਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਸਪਨਾ ਚੌਧਰੀ ਦੇ ਨੌਜਵਾਨਾਂ ਦੇ ਵਧਦੇ ਕਰੇਜ਼ ਦਾ ਭਾਜਪਾ ਨੂੰ ਜ਼ਰੂਰ ਆਉਣ ਵਾਲੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਫਾਇਦਾ ਹੋਵੇਗਾ।

Punjabi Bollywood Tadka

ਪ੍ਰਸਿੱਧੀ 'ਚ ਇਜ਼ਾਫਾ
'ਬਿੱਗ ਬੌਸ 11' 'ਚ ਹਿੱਸਾ ਲੈਣ ਤੋਂ ਬਾਅਦ ਡਾਂਸਰ ਅਤੇ ਗਾਇਕ ਸਪਨਾ ਚੌਧਰੀ ਦੀ ਪ੍ਰਸਿੱਧੀ 'ਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਈ। ਸਪਨਾ ਚੌਧਰੀ ਹੁਣ ਸਿਰਫ ਹਰਿਆਣਾ 'ਚ ਹੀ ਨਹੀਂ ਪ੍ਰਸਿੱਧ ਸਗੋਂ ਦੇਸ਼ ਭਰ 'ਚ ਉਸ ਦੇ ਫੈਨਜ਼ ਦੀ ਗਿਣਤੀ ਲੱਖਾਂ-ਕਰੋੜਾਂ 'ਚ ਹੋ ਗਈ ਹੈ। ਇਸ ਤੋਂ ਸਾਫ ਹੈ ਕਿ ਸਪਨਾ ਚੌਧਰੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਸ ਦੀ ਲੋਕਪ੍ਰਿਯਤਾ ਦਾ ਫਾਇਦਾ ਉਸ ਨੂੰ ਜ਼ਰੂਰ ਮਿਲੇਗਾ।

Punjabi Bollywood Tadka

ਭੀੜ ਇਕੱਠੀ ਕਰਨ 'ਚ ਅਹਿਮ ਰੋਲ
ਸਪਨਾ ਚੌਧਰੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਿਥੇ ਵੀ ਪ੍ਰੋਗਰਾਮ ਕਰਨ ਜਾਂਦੀ ਹੈ, ਉਥੇ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕਾਫੀ ਸੰਖਿਆ 'ਚ ਭੀੜ ਇਕੱਠੀ ਹੋ ਜਾਂਦੀ ਹੈ। ਹਰ ਵਰਗ ਦੇ ਲੋਕ ਸਪਨਾ ਦਾ ਪ੍ਰੋਗਰਾਮ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ। ਅਜਿਹੇ 'ਚ ਸਪਨਾ ਚੌਧਰੀ ਦੀ ਇਹ ਖੂਬੀ ਭਾਜਪਾ ਦੀਆਂ ਰੈਲੀਆਂ 'ਚ ਭੀੜ ਇਕੱਠੀ ਕਰਨ ਲਈ ਕਾਫੀ ਮਦਦਗਾਰ ਸਾਬਿਤ ਹੋ ਸਕਦੀ ਹੈ।

Punjabi Bollywood Tadka

ਫਰਸ਼ ਤੋਂ ਅਰਸ਼ ਤੱਕ ਦਾ ਸਫਰ
ਸਪਨਾ ਚੌਧਰੀ ਦੀ ਉਮਰ 12 ਸਾਲ ਸੀ, ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਪਿਤਾ ਦੇ ਦਿਹਾਂਤ ਤੋਂ ਬਾਅਦ ਘਰ ਦੀਆਂ ਸਾਰੀਆਂ ਜਿੰਮੇਦਾਰੀਆਂ ਸਪਨਾ 'ਤੇ ਆ ਗਈਆਂ। ਉਸ ਨੇ ਆਪਣੀ ਮਾਂ, ਭਰਾ ਤੇ ਭੈਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਪਨਾ ਲਗਾਤਾਰ ਸਟੇਜ ਡਾਂਸ ਕਰਦੀ ਸੀ। ਉਸ ਦੀ ਨਿੱਜੀ ਜ਼ਿੰਦਗੀ ਕਾਫੀ ਔਕੜਾਂ 'ਚ ਬੀਤਿਆ। ਭਾਰਤੀ ਮਤਦਾਤਾਵਾਂ ਦਾ ਇਸ ਦਾ ਕਾਫੀ ਅਸਰ ਪੈ ਸਕਦਾ ਹੈ ਕਿ ਜਿਸ ਤਰ੍ਹਾਂ ਉਸ ਨੇ ਫਰਸ਼ ਤੋਂ ਅਰਸ਼ ਦਾ ਸਫਰ ਤੈਅ ਕੀਤਾ ਹੈ। 

Punjabi Bollywood Tadka

ਵਿਧਾਨ ਸਭਾ ਚੋਣਾਂ 'ਚ ਫਾਇਦਾ
ਸਾਲ 2020 'ਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਸਪਨਾ ਚੌਧਰੀ ਦਾ ਭਾਜਪਾ 'ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਜ਼ਰੂਰ ਫਾਇਦਾ ਹੋਵੇਗਾ। ਅਜਿਹਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਲੋਕ ਸਭਾ ਚੋਣਾਂ 'ਚ ਵੀ ਭਾਜਪਾ ਨੂੰ ਸਪਨਾ ਚੌਧਰੀ ਦੀ ਲੋਕਪ੍ਰਿਯਤਾ ਦਾ ਫਾਇਦਾ ਮਿਲਿਆ ਸੀ। ਲੋਕਸਭਾ ਚੋਣਾਂ ਦੌਰਾਨ ਸਪਨਾ ਚੌਧਰੀ ਭਾਵੇਂ ਹੀ ਭਾਜਪਾ 'ਚ ਸ਼ਾਮਲ ਨਹੀਂ ਹੋਈ ੀ ਪਰ ਸਪਨਾ ਨੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਸੀ, ਜਿਸ ਦਾ ਫਾਇਦਾ ਬਾਜਪਾ ਨੂੰ ਮਿਲਿਆ।


Tags: Sapna ChoudharyJoined BJP5 BenefitsParty

Edited By

Sunita

Sunita is News Editor at Jagbani.