FacebookTwitterg+Mail

ਸਪਨਾ ਚੌਧਰੀ ਕਾਂਗਰਸ ਤੋਂ ਲੜ ਸਕਦੀ ਹੈ ਚੋਣਾਂ, ਹੇਮਾ ਮਾਲਿਨੀ ਨੂੰ ਦੇਵੇਗੀ ਟੱਕਰ

sapna choudhary may join congress
23 March, 2019 02:49:03 PM

ਨਵੀਂ ਦਿੱਲੀ (ਬਿਊਰੋ) — ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਸਾਬਕਾ 'ਬਿੱਗ ਬੌਸ' ਪ੍ਰਤੀਯੋਗੀ ਸਪਨਾ ਚੌਧਰੀ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਚਰਚਾ ਹੈ। ਮੀਡੀਆ ਰਿਪੋਰਟਸ ਮੁਤਾਬਕ, ਸਪਨਾ ਚੌਧਰੀ ਲੰਬੇ ਸਮੇਂ ਤੋਂ ਕਾਂਗਰਸ ਦੇ ਸੰਪਰਕ 'ਚ ਹੈ। ਖਬਰ ਹੈ ਕਿ ਸਪਨਾ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਦੀ ਹੈ ਪਰ ਇਸ ਦੇ ਲਈ ਉਸ ਨੇ ਇਕ ਖਾਸ ਸ਼ਰਤ ਵੀ ਰੱਖੀ ਹੈ। ਸੂਤਰਾਂ ਦੀ ਮੰਨੀਏ ਤਾਂ ਸਪਨਾ ਚੌਧਰੀ ਨੇ ਕਾਂਗਰਸ ਸਾਹਮਣੇ ਵੱਡੀ ਸ਼ਰਤ ਰੱਖੀ ਹੈ। ਸਪਨਾ ਨੇ ਕਿਹਾ ਕਿ ਜੇਕਰ ਕਾਂਗਰਸ ਉਸ ਨੂੰ ਚੋਣਾਂ ਲੜਾਉਂਦੀ ਹੈ ਤਾਂ ਉਹ ਪਾਰਟੀ ਜੁਆਇਨ ਕਰੇਗੀ। ਉਥੇ ਹੀ ਇਕ ਹੋਰ ਅਜਿਹੀ ਖਬਰ ਹੈ ਕਿ ਕਾਂਗਰਸ ਸਪਨਾ ਨੂੰ ਮਥੁਰਾ ਲੋਕ ਸਭਾ ਸੀਟ ਤੋਂ ਉਤਾਰ ਸਕਦੀ ਹੈ। ਸਪਨਾ ਹਰਿਆਣਾ ਦੇ ਨਾਲ-ਨਾਲ ਦੂਜੇ ਰਾਜਾਂ 'ਚ ਵੀ ਖੂਬ ਮਸ਼ਹੂਰ ਹੈ। ਖਾਸ ਕਰਕੇ ਯੂ. ਪੀ. ਤੇ ਬਿਹਾਰ 'ਚ ਸਪਨਾ ਦੀ ਵੱਡੀ ਫੈਨ ਫਾਲੋਇੰਗ ਹੈ। ਇਸ ਦੇ ਚੱਲਦੇ ਹੋਏ ਹੁਣ ਕਾਂਗਰਸ ਸਪਨਾ ਨੂੰ ਟਿਕਟ ਦੇਣ ਦਾ ਮਨ ਬਣਾ ਰਹੀ ਹੈ।
ਦੱਸ ਦਈਏ ਕਿ ਫਿਲਮ ਅਦਾਕਾਰਾ ਹੇਮਾ ਮਾਲਿਨੀ ਨੂੰ ਭਾਜਪਾ ਨੇ ਇਕ ਵਾਰ ਫਿਰ ਮਥੁਰਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਹੇਮਾ ਮਾਲਿਨੀ 25 ਮਾਰਚ ਯਾਨੀ ਸੋਮਵਾਰ ਨੂੰ ਆਪਣਾ ਨਾਂ ਪੱਤਰ ਦਾਖਲ ਕਰ ਸਕਦੀ ਹੈ। ਮਥੁਰਾ ਸੀਟ 'ਤੇ ਲੋਕ ਸਭਾ ਚੋਣਾਂ ਦੇ ਦੂਜੇ ਚਰਣ 'ਚ 18 ਅਪ੍ਰੈਲ ਨੂੰ ਮਤਦਾਨਾ ਹੋਣਾ ਹੈ। ਇਸ ਲਈ ਨਾਂ ਪੱਤਰ ਪ੍ਰਤੀਕਿਰਿਆ ਚੱਲ ਰਹੀ ਹੈ, ਜਿਸ ਦੀ ਅੰਤਿਮ ਤਾਰੀਖ 26 ਮਾਰਚ ਹੈ। 27 ਮਾਰਚ ਨੂੰ ਨਾਂ ਪੱਤਰ ਦੀ ਜਾਂਚ ਹੋਵੇਗੀ।


Tags: Lok Sabha 2019Sapna ChoudharyCongressBJPHema MaliniMathuraBollywood Celebrity

Edited By

Sunita

Sunita is News Editor at Jagbani.