ਮੁੰਬਈ (ਬਿਊਰੋ)— ਸਿੰਗਰ ਸਪਨਾ ਚੌਧਰੀ, ਜਿਸ ਨੇ ਆਪਣੀਆਂ ਆਦਾਵਾਂ ਨਾਲ ਪੂਰੇ ਹਿੰਦੁਸਤਾਨ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। 'ਬਿੱਗ ਬੌਸ 11' ਤੋਂ ਬਾਅਦ ਸਪਨਾ ਚੌਧਰੀ ਦੇ ਕਰੀਆਰ ਨੇ ਨਵਾਂ ਮੋੜ ਲਿਆ ਹੈ, ਜਿਸ ਦੇ ਚਲਦੇ ਉਹ ਬਾਲੀਵੁੱਡ ਤੇ ਭੋਜਪੁਰੀ ਫਿਲਮਾਂ 'ਚ ਆਈਟਮ ਸੌਂਗ ਕਰ ਚੁੱਕੀ ਹੈ।
ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਉਹ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਫੈਨਜ਼ ਵੱਲੋਂ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਸਪਨਾ ਚੌਧਰੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਸਪਨਾ ਚੌਧਰੀ ਬਹੁਤ ਹੀ ਸਲਿਮ ਤੇ ਦਿਲਕਸ਼ ਨਜ਼ਰ ਆ ਰਹੀ ਹੈ। ਸਪਨਾ ਪੀਲੇ ਰੰਗ ਦੀ ਡਰੈੱਸ 'ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਕੁਝ ਹੋਰ ਵੀ ਤਸਵੀਰਾਂ ਹਨ ਜੋ ਕਾਫੀ ਖੂਬਸੂਰਤ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਸਭ ਤੋਂ ਪ੍ਰਸਿੱਧ ਗੀਤ 'ਤੇਰੀ ਆਖਿਆ ਕਾ ਯੋ ਕਾਜਲ' ਹੈ, ਜਿਸ ਨੂੰ ਲੋਕਾਂ ਵੱਲੋ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਬਹੁਤ ਜਲਦ ਸਪਨਾ ਚੌਧਰੀ ਬਾਲੀਵੁੱਡ ਫਿਲਮ 'ਚ ਨਜ਼ਰ ਆਵੇਗੀ।