ਮੁੰਬਈ (ਬਿਊਰੋ)— ਸਪਨਾ ਚੌਧਰੀ ਦੀ ਨਵੀਂ ਡਾਂਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰੱਖੀ ਹੈ। ਇਸ ਡਾਂਸ ਵੀਡੀਓ 'ਚ ਸਪਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਪਨਾ ਚੌਧਰੀ ਇੰਨੀ ਪ੍ਰਸਿੱਧ ਹੋ ਚੁੱਕੀ ਹੈ ਕਿ ਨਿਤ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ। ਸਪਨਾ ਚੌਧਰੀ ਦੀ ਇਹ ਨਵੀਂ ਡਾਂਸ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਗਈ ਹੈ, ਜਿਸ ਨੂੰ ਹੁਣ ਤਕ ਲੱਖਾਂ ਲੋਕ ਦੇਖ ਚੁੱਕੇ ਹਨ।
ਇਸ ਤੋਂ ਪਹਿਲਾਂ ਸਪਨਾ ਚੌਧਰੀ ਦੀ ਰਸੋਈ ਵਾਲੀ ਵੀਡੀਓ ਵਾਇਰਲ ਹੋਈ ਸੀ। ਵੀਡੀਓ 'ਚ ਉਹ ਰਸੋਈ 'ਚ ਸਲਵਾਰ ਸੂਟ ਪਹਿਨੀ, ਸਿਰ 'ਤੇ ਚੁੰਨੀ ਲਈ ਰੋਟੀਆਂ ਵੇਲਦੀ ਤੇ ਸੇਕਦੀ ਨਜ਼ਰ ਆ ਰਹੀ ਹੈ। ਵੀਡੀਓ ਉਸ ਦਾ ਕੋਈ ਪਰਿਵਾਰਕ ਮੈਂਬਰ ਬਣਾ ਰਿਹਾ ਹੈ ਤੇ ਇਸ 'ਚ ਉਹ ਗੀਤ ਗਾਉਂਦੀ ਤੇ ਠੁਮਕੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਸਪਨਾ ਚੌਧਰੀ ਨੇ ਸਲਵਾਰ ਸੂਟ ਛੱਡ ਕੇ ਵੈਸਟਰਨ ਡਰੈੱਸ 'ਚ ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਈ ਸੀ ਤੇ ਲੱਖਾਂ ਲੋਕਾਂ ਨੇ ਦੇਖੀ ਸੀ।
ਦੱਸਣਯੋਗ ਹੈ ਕਿ ਸਪਨਾ ਚੌਧਰੀ ਇਸ ਸਮੇਂ ਬੇਹੱਦ ਮਸ਼ਹੂਰ ਹੈ ਤੇ ਦੇਸ਼ ਭਰ 'ਚ ਉਸ ਦੇ ਸ਼ੋਅ ਹੋ ਰਹੇ ਹਨ। ਫੈਨਜ਼ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
ਉਥੇ ਸਪਨਾ ਚੌਧਰੀ ਦੇ ਮੇਕਓਵਰ ਨੇ ਤਾਂ ਸਾਰਿਆਂ ਨੂੰ ਦੀਵਾਨਾ ਬਣਾ ਕੇ ਰੱਖ ਦਿੱਤਾ ਹੈ, ਤਸਵੀਰਾਂ ਦੇਖ ਕੇ ਤੁਸੀਂ ਵੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ।