FacebookTwitterg+Mail

ਦਿਓਲ ਫੈਮਿਲੀ ਦੇ ਛੋਟੇ ਨਵਾਬ ਨਾਲ ਸਪਨਾ ਚੌਧਰੀ ਨੇ ਲਾਏ ਠੁਮਕੇ, ਵੀਡੀਓ ਮਚਾ ਰਿਹੈ ਧੂਮ

sapna choudhary with abhay deol
04 April, 2018 05:20:13 PM

ਮੁੰਬਈ(ਬਿਊਰੋ)— 'ਬਿੱਗ ਬੌਸ 11' 'ਚ ਆਪਣੇ ਠੁਮਕਿਆਂ ਨਾਲ ਸਾਰਿਆ ਨੂੰ ਦੀਵਾਨਾ ਬਣਾਉਣ ਵਾਲੀ ਸਪਨਾ ਚੌਧਰੀ ਅੱਜਕਲ ਕਾਫੀ ਚਰਚਾ 'ਚ ਹੈ। ਸ਼ੋਅ ਤੋਂ ਬਾਅਦ ਸਪਨਾ ਚੌਧਰੀ ਨੂੰ ਬਾਲੀਵੁੱਡ ਦੇ ਕਈ ਪ੍ਰੋਜੈਕਟ ਮਿਲ ਗਏ ਹਨ। ਹੋਲੀ ਦੇ ਮੌਕੇ 'ਤੇ ਰਿਲੀਜ਼ ਹੋਈ ਫਿਲਮ 'ਵੀਰੇ ਦੀ ਵੈਡਿੰਗ' 'ਚ 'ਹਟਜਾ ਤਾਊ ਪਾਛੇ ਨੇ' 'ਚ ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਨਾਲ ਠੁਮਕੇ ਲਗਾਉਂਦੀ ਨਜ਼ਰ ਆਈ ਸੀ। ਉੱਥੇ ਇਕ ਵਾਰ ਫਿਰ ਸਪਨਾ ਚੌਧਰੀ ਦਾ ਨਵਾਂ ਗੀਤ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਿਹਾ ਹੈ। ਇਸ ਗੀਤ 'ਚ ਸਪਨਾ, ਦਿਓਲ ਫੈਮਿਲੀ ਦੇ ਛੋਟੇ ਨਵਾਬ ਭਾਵ ਧਰਮਿੰਦਰ ਦੇ ਭਤੀਜੇ ਅਭੈ ਦਿਓਲ ਨਾਲ ਡਾਂਸ ਕਰਦੀ ਦਿਖ ਰਹੀ ਹੈ। ਅਸਲ 'ਚ ਅਭੈ ਦਿਓਲ ਨਾਲ ਸਪਨਾ ਹਾਰਰ-ਕਾਮੇਡੀ ਫਿਲਮ 'ਨਾਨੂੰ ਦੀ ਜਾਨੂੰ' 'ਚ ਨਜ਼ਰ ਆਵੇਗੀ।

ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਉਸ ਨੂੰ ਲੋਕਾਂ ਦਾ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫਿਲਮ 'ਚ ਸਪਨਾ ਚੌਧਰੀ ਦਾ ਆਈਟਮ ਸਾਂਗ 'ਤੇਰੇ ਠੁਮਕੇ ਸਪਨਾ ਚੌਧਰੀ' ਫਿਲਮਾਇਆ ਗਿਆ ਹੈ। ਗੀਤ ਨੂੰ ਹਰਿਆਣਵੀ ਸਟਾਈਲ 'ਚ ਹੀ ਫਿਲਮਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਗੀਤ ਨੂੰ ਕਾਫੀ ਰਿਸਪਾਂਸ ਮਿਲ ਰਿਹਾ ਹੈ। ਇਸ ਫਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


Tags: Sapna ChoudharyAbhay DeolDharmendraNanu Ki JaanuTere Thumke Sapna ChoudharyVideo

Edited By

Chanda Verma

Chanda Verma is News Editor at Jagbani.