FacebookTwitterg+Mail

ਸਪਨਾ ਚੌਧਰੀ ਦੇ ਭਰਾ ਨੇ ਸ਼ੋਅ ਨੂੰ ਲੈ ਕੇ ਕਰਵਾਈ ਪੁਲਸ 'ਚ ਸ਼ਿਕਾਇਤ ਦਰਜ

sapna choudhury s brother files police complaint
18 February, 2019 09:35:52 AM

ਜਲੰਧਰ(ਬਿਊਰੋ)— ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਨੂੰ ਅੱਜ ਹਰ ਕੋਈ ਜਾਣਦਾ ਹੈ। ਉਨ੍ਹਾਂ ਨੇ ਆਪਣੀਆਂ ਅਦਾਵਾਂ ਨਾਲ ਪੂਰੇ ਹਿੰਦੂਸਤਾਨ ਨੂੰ ਆਪਣਾ ਕਾਇਲ ਕੀਤਾ ਹੋਇਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਾਰੇ ਸਟੇਜ ਸ਼ੋਅ ਹਾਊਸਫੁੱਲ ਰਹਿੰਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਨੂੰ ਇਕ ਇਵੈਂਟ ਦੀ ਪੇਮੈਂਟ ਨੂੰ ਲੈ ਕੇ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਪਨਾ ਚੌਧਰੀ ਦੇ ਭਰਾ ਨੇ ਇਸ 'ਤੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਦਰਅਸਲ ਸਪਨਾ ਦੇ ਭਰਾ ਵਿਕਾਸ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਲੁਧਿਆਣਾ 'ਚ ਇਕ ਸ਼ੋਅ ਲਈ ਆਰਗਨਾਈਜਰਸ ਨੇ ਸਪਨਾ ਨੂੰ 8 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੂੰ ਸਿਰਫ 6 ਲੱਖ ਰੁਪਏ ਹੀ ਦਿੱਤੇ ਗਏ। ਇਸ ਗੱਲ ਨੂੰ ਲੈ ਕੇ ਵਿਕਾਸ ਨੇ ਆਰਗੇਨਾਈਜਰਸ ਖਿਲਾਫ ਪੁਲਸ 'ਚ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਪਨਾ ਇਸ ਪੂਰੀ ਰਕਮ ਨੂੰ ਜੰਮੂ ਕਸ਼ਮੀਰ   ਦੇ ਪੁਲਵਾਮਾ 'ਚ ਮਾਰੇ ਗਏ  ਸੀ. ਆਰ. ਪੀ. ਐੱਫ. ਜਵਾਨਾਂ ਨੂੰ ਪਰਵਾਰਾਂ ਨੂੰ ਦਾਨ ਕਰਨ ਵਾਲੀ ਸੀ।

ਇਸ ਬਾਰੇ 'ਚ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਵਿਕਾਸ ਚੌਧਰੀ ਦੇ ਦੱਸੇ ਅਨੁਸਾਰ ਅਸੀਂ ਸ਼ਿਕਾਇਤ ਦਰਜ ਕੀਤੀ ਹੈ ਪਰ ਸਪਨਾ ਅਤੇ ਉਨ੍ਹਾਂ ਦੇ ਭਰਾ ਦੋਵਾਂ ਨੂੰ ਹੀ ਇਵੈਂਟ ਦੇ ਆਯੋਜਕਾਂ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਜਿਸ ਹੋਟਲ 'ਚ ਸਪਨਾ ਅਤੇ ਉਨ੍ਹਾਂ ਦੇ ਭਰਾ ਰੁਕੇ ਸਨ, ਉਹ ਵੀ ਆਯੋਜਕਾਂ ਦੇ ਨਾਮ ਨਾਲ ਬੁੱਕ ਨਹੀਂ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਆਯੋਜਕਾਂ ਨੂੰ ਪਛਾਣ ਕਰਨ 'ਚ ਲੱਗੀ ਹੈ।


Tags: Sapna ChoudharyFiles Police Complaint Ludhiana Vikas Choudhary Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.