FacebookTwitterg+Mail

ਫਿਲਮ '83' ਇਹ ਕਲਾਕਾਰ ਨਿਭਾਏਗਾ ਫਿਲਮ 'ਚ ਕ੍ਰਿਕਟਰ ਮੋਹਿੰਦਰ ਅਮਰਨਾਥ ਦਾ ਕਿਰਦਾਰ

saqib saleem
17 February, 2019 03:33:13 PM

ਜਲੰਧਰ(ਬਿਊਰੋ)— ਕਬੀਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ '83' ਦੀ ਕਾਸਟਿੰਗ 'ਚ ਬਹੁਤ ਹੀ ਬਿਜ਼ੀ ਹਨ। ਇਸ ਫਿਲਮ 'ਚ ਹੁਣ ਤੱਕ ਕਈ ਸਾਰੇ ਸਿਤਾਰਿਆਂ ਦੀ ਐਂਟਰੀ ਪਹਿਲਾਂ ਹੀ ਹੋ ਚੁੱਕੀ ਹੈ। ਇਸ 'ਚ ਸਾਲ 1983 'ਚ ਹੋਏ ਵਰਲਡ ਕੱਪ 'ਚ ਸ਼ਾਮਿਲ ਖਿਡਾਰੀਆਂ ਨੂੰ ਵੱਡੇ ਪਰਦੇ 'ਤੇ ਦਿਖਾਇਆ ਜਾਵੇਗਾ। ਹੁਣ ਫਿਲਮ 'ਚ ਇਕ ਹੋਰ ਸਿਤਾਰੇ ਦੀ ਐਂਟਰੀ ਹੋ ਗਈ ਹੈ।


ਮੋਹਿੰਦਰ ਅਮਰਨਾਥ ਦਾ ਕਰਨਗੇ ਰੋਲ ਅਦਾ

ਕਬੀਰ ਖਾਨ ਦੀ ਫਿਲਮ '83' 'ਚ ਤਕਰੀਬਨ ਰੋਜ਼ ਹੀ ਕਿਸੇ ਨਾ ਕਿਸੇ ਸਟਾਰ ਦੀ ਐਂਟਰੀ ਹੋ ਰਹੀ ਹੈ। ਹਾਲ ਹੀ 'ਚ ਇਹ ਖੁਲਾਸਾ ਹੋਇਆ ਸੀ ਕਿ ਸੁਨੀਲ ਗਾਵਸਕਰ ਦਾ ਰੋਲ ਤਾਹਿਰ ਰਾਜ ਕਰਨ ਵਾਲੇ ਹਨ ਅਤੇ ਹੁਣ ਫਿਲਮ 'ਚ ਇਕ ਹੋਰ ਕਲਾਕਾਰ ਦੀ ਐਂਟਰੀ ਹੋ ਗਈ ਹੈ।  ਇਸ ਫਿਲਮ 'ਚ ਕ੍ਰਿਕਟਰ ਮੋਹਿੰਦਰ ਅਮਰਨਾਥ ਦੇ ਰੋਲ ਲਈ ਐਕਟਰ ਸਾਕਿਬ ਸਲੀਮ ਨੂੰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਸਾਕਿਬ 'ਢਿਸ਼ੂਮ' 'ਚ ਇਕ ਸਟਾਰ ਕ੍ਰਿਕਟਰ ਦੇ ਰੋਲ 'ਚ ਨਜ਼ਰ ਆਏ ਸਨ।
 

ਕਈ ਥਾਵਾਂ 'ਤੇ ਹੋਵੇਗੀ ਫਿਲਮ ਦੀ ਸ਼ੂਟਿੰਗ


ਦੱਸ ਦੇਈਏ ਕਿ ਰਣਵੀਰ ਕਪੂਰ ਇਸ ਫਿਲਮ 'ਚ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਲਈ ਉਹ ਲਗਾਤਾਰ ਮਿਹਨਤ ਵੀ ਕਰ ਰਹੇ ਹਨ। ਇਹ ਫਿਲਮ ਸਾਲ 1983 'ਚ ਜਿੱਤੇ ਗਏ ਭਾਰਤ ਦੇ ਪਹਿਲੇ ਵਰਲਡ ਕੱਪ ਦੀ ਕਹਾਣੀ ਹੋਵੇਗੀ।  ਫਿਲਮ ਨੂੰ ਇੰਗਲੈਂਡ ਸਮੇਤ ਵੱਖ-ਵੱਖ ਥਾਵਾਂ 'ਤੇ ਸ਼ੂਟ ਕੀਤਾ ਜਾਵੇਗਾ।


Tags: Saqib Saleem 83 Mohinder Amarnath Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.