FacebookTwitterg+Mail

ਸਲਮਾਨ ਖਾਨ ਦੇ ਸਹਿ-ਅਦਾਕਾਰ ਸਾਕਿਬ ਸਲੀਮ ਨਾਲ ਵੀ ਹੋ ਚੁੱਕੈ ਯੌਨ ਸ਼ੋਸ਼ਣ

saqib saleem
16 October, 2018 04:48:11 PM

ਮੁੰਬਈ (ਬਿਊਰੋ)— #MeToo ਮੁਹਿੰਮ 'ਚ ਰੋਜ਼ ਨਵੇਂ ਨਾਂ ਸਾਹਮਣੇ ਆ ਰਹੇ ਹਨ। ਕਈ ਮਹਿਲਾਵਾਂ ਨੇ ਖੁੱਲ੍ਹ ਕੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਦੇ ਬਾਰੇ 'ਚ ਗੱਲ ਕੀਤੀ ਹੈ ਪਰ ਦੱਸ ਦੇਈਏ ਕਿ ਜਿਨਸੀ ਸ਼ੋਸ਼ਣ ਸਿਰਫ ਮਹਿਲਾਵਾਂ ਤੱਕ ਸੀਮਤ ਨਹੀਂ ਹੈ। ਮਤਲਬ ਸਿਰਫ ਇਕ ਔਰਤ ਹੀ ਇਸ ਦਾ ਸ਼ਿਕਾਰ ਹੋਵੇ, ਇਹ ਜ਼ਰੂਰੀ ਨਹੀਂ। ਯੌਨ ਸ਼ੋਸ਼ਣ ਆਦਮੀਆਂ ਨਾਲ ਵੀ ਹੁੰਦਾ ਹੈ ਪਰ ਸ਼ਾਇਦ ਉਨ੍ਹਾਂ ਨੂੰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ 'ਚ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਕਿਉਂਕਿ ਸੋਸਾਇਟੀ ਅਜਿਹੇ ਮਰਦਾਂ 'ਤੇ ਹੱਸਦੀ ਹੈ, ਜਿਨ੍ਹਾਂ ਦੇ ਰੇਪ ਜਾਂ ਜਿਨਸੀ ਸ਼ੋਸ਼ਣ ਹੁੰਦਾ ਹੈ। ਸਮਾਜ ਦੀ ਨਜ਼ਰ 'ਚ ਅਜਿਹੇ ਮਰਦਾਂ ਦੀ ਮਰਦਾਨਗੀ ਘੱਟ ਜਾਂਦੀ ਹੈ। ਇਨ੍ਹਾਂ ਸਭ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਸਾਕਿਬ ਸਲੀਮ ਨੇ ਵੀ ਆਪਣੀ ਹੱਡ-ਬੀਤੀ ਸੁਣਾਈ। ਸਾਕਿਬ ਇਕ ਐਕਟਰ ਹਨ। ਤੁਸੀਂ ਉਨ੍ਹਾਂ ਨੂੰ 'ਰੇਸ 3', 'ਹਵਾ-ਹਵਾਈ' ਤੇ 'ਬਾਂਬੇ ਟਾਕੀਜ਼' ਵਰਗੀਆਂ ਫਿਲਮਾਂ 'ਚ ਦੇਖਿਆ ਹੋਵੇਗਾ। ਉਹ ਹੁਮਾ ਕੁਰੈਸ਼ੀ ਦੇ ਛੋਟੇ ਭਰਾ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਯੌਨ ਸ਼ੋਸ਼ਣ ਇੰਡਸਟਰੀ ਦੇ ਹੀ ਇਕ ਮਰਦ ਨੇ ਕੀਤਾ ਸੀ ਪਰ ਉਸ ਸਮੇਂ ਉਨ੍ਹਾਂ 'ਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਉਸ ਬਾਰੇ ਖੁੱਲ੍ਹ ਕੇ ਗੱਲ ਕਰ ਸਕੇ।

ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਸਾਕਿਬ ਨੇ ਦੱਸਿਆ, ''ਮੈਂ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਸ ਸਮੇਂ ਮੇਰੀ ਉਮਰ 21 ਸਾਲ ਸੀ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਉਸ ਨੇ ਮੈਨੂੰ ਗੰਦੇ ਤਰੀਕੇ ਨਾਲ ਟੱਚ ਕਰਦੇ ਹੋਏ ਆਪਣਾ ਹੱਥ ਮੇਰੇ ਕੱਪੜਿਆਂ ਅੰਦਰ ਪਾ ਦਿੱਤਾ। ਅਜਿਹਾ ਕਰਨ 'ਤੇ ਮੈਂ ਉਸ ਦਾ ਹੱਥ ਜ਼ੋਰ ਦੀ ਝਟਕ ਦਿੱਤਾ। ਉਸ ਸਮੇਂ ਮੇਰੀ ਉਮਰ ਸਿਰਫ 21 ਸਾਲ ਦੀ ਸੀ। ਜ਼ਾਹਰ ਜਿਹੀ ਗੱਲ ਹੈ ਕਿ ਇਸ ਦਾ ਮੇਰੇ 'ਤੇ ਕਾਫੀ ਵੱਡਾ ਪ੍ਰਭਾਵ ਪਿਆ ਪਰ ਮੈਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕੀਤੀ।
ਦੱਸ ਦੇਈਏ ਕਿ ਸਾਕਿਬ MeToo ਨੂੰ ਆਪਣਾ ਪੂਰਾ ਸਪੋਰਟ ਦਿੰਦੇ ਹਨ। ਉਹ ਕਹਿੰਦੇ ਹਨ ਕਿ ਯੌਨ ਸ਼ੋਸ਼ਣ ਦੀਆਂ ਕਹਾਣੀਆਂ ਬਹੁਤ ਡਰਾਉਣੀਆਂ ਅਤੇ ਦਿਲ ਤੋੜਣ ਵਾਲੀਆਂ ਹਨ ਤੇ ਜੋ ਅਜਿਹਾ ਕਰਦੇ ਹਨ, ਉਹ ਬਹੁਤ ਬੁਰੇ ਲੋਕ ਹੁੰਦੇ ਹਨ।


Tags: MeTooSaqib SaleemStatementSexual HarassmentSalman KhanRace 3

Edited By

Chanda Verma

Chanda Verma is News Editor at Jagbani.