FacebookTwitterg+Mail

ਫਿਲਮ 'ABCD 3' 'ਚ ਕੈਟਰੀਨਾ ਕੈਫ ਦੀ ਜਗ੍ਹਾ ਲਵੇਗੀ ਇਹ ਅਦਾਕਾਰਾ

sara ali khan
03 January, 2019 10:52:39 AM

ਮੁੰਬਈ(ਬਿਊਰੋ)— ਅਦਾਕਾਰ ਕੈਟਰੀਨਾ ਕੈਫ ਦੇ ਰੇਮੋ ਡਿਸੂਜਾ ਦੀ ਫਿਲਮ 'ਏਬੀਸੀਡੀ 3' ਛੱਡਣ ਤੋਂ ਬਾਅਦ ਮੇਕਰਸ ਨਵੀਂ ਅਦਾਕਾਰਾ ਦੀ ਭਾਲ ਕਰ ਰਹੇ ਹਨ। ਰਿਪੋਰਟ ਮੁਤਾਬਕ, ਮੇਕਰਸ ਨੇ ਜੈਕਲੀਨ ਫਰਨਾਂਡੀਜ਼, ਕ੍ਰਿਤੀ ਸੈਨਨ ਅਤੇ ਸ਼ਰਧਾ ਕਪੂਰ ਵਰਗੀਆਂ ਅਦਾਕਾਰਾਂ ਦੇ ਨਾਮ 'ਤੇ ਵਿਚਾਰ ਕਰ ਰਹੇ ਹਨ। ਹੁਣ ਖਬਰਾਂ ਹਨ ਕਿ ਸਾਰਾ ਅਲੀ ਖਾਨ ਨੂੰ ਇਸ ਫਿਲਮ ਲਈ ਚੁਣਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਭਾਰਤ ਦੀ ਸਭ ਤੋਂ ਵੱਡੀ ਡਾਂਸ ਫਿਲਮ 'ਚ ਕੋਰੀਓਗ੍ਰਾਫਰ–ਅਦਾਕਾਰ–ਫਿਲਮ ਨਿਰਮਾਤਾ ਪ੍ਰਭੂਦੇਵਾ ਤੋਂ ਇਲਾਵਾ ਧਰਮੇਸ਼ ਯੇਲਾਂਡੇ, ਰਾਘਵ ਜੁਯਾਲ ਅਤੇ ਪੁਨੀਤ ਪਾਠਕ ਵੀ ਹਨ। ਫਿਲਮ ਦਾ ਪਹਿਲਾ ਸ਼ੈਡੀਊਲ 22 ਜਨਵਰੀ ਤੋਂ ਅਮ੍ਰਿਤਸਰ 'ਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਪੂਰੀ ਟੀਮ ਸ਼ੂਟਿੰਗ ਲਈ ਲੰਡਨ ਜਾਵੇਗੀ। ਫਿਲਮ ਨੂੰ 8 ਨਵੰਬਰ 2019 ਨੂੰ ਰਿਲੀਜ਼ ਕੀਤਾ ਜਾਵੇਗਾ। ਕੈਟਰੀਨਾ ਕੈਫ ਅੱਜਕਲ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਬਿਜ਼ੀ ਹੋਣ ਕਾਰਨ ਉਨ੍ਹਾਂ ਨੂੰ ਫਿਲਮ ਨੂੰ ਛੱਡਣਾ ਪਿਆ। ਕੈਟਰੀਨਾ ਦੇ ਬਿਆਨ ਦੇ ਮੁਤਾਬਕ ਅਦਾਕਾਰਾ ਨੂੰ 'ਭਾਰਤ' ਵਿਚ ਬਿਜ਼ੀ ਹੋਣ ਕਾਰਨ ਰੈਮੋ ਡਿਸੂਜ਼ਾ ਦੀ ਫਿਲਮ ਤੋਂ ਬਾਹਰ ਹੋਣਾ ਪਿਆ। ਕੈਟਰੀਨਾ ਹਮੇਸ਼ਾ ਪ੍ਰੋਫੈਸ਼ਨਲ ਰਹੀ ਹੈ। ਜੇਕਰ ਗੱਲ ਕਰੀਏ ਸਾਰਾ ਅਲੀ ਖਾਨ ਦੀ ਤਾਂ ਉਨ੍ਹਾਂ ਦੀ ਫਿਲਮ 'ਸਿੰਬਾ' 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ।


Tags: ABCD 3Sara Ali KhanRemo Dsouza Katrina Kaif

About The Author

manju bala

manju bala is content editor at Punjab Kesari