FacebookTwitterg+Mail

ਸਾਰਾ ਨੇ ਮਾਂ ਨਾਲ ਇੰਝ ਮਨਾਈ ਲੋਹੜੀ, ਪੰਜਾਬੀ ਸੂਟ 'ਚ ਜਿੱਤਿਆ ਫੈਨਜ਼ ਦਾ ਦਿਲ

sara ali khan
14 January, 2019 11:59:53 AM

ਮੁੰਬਈ(ਬਿਊਰੋ)— ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਬਾਲੀਵੁੱਡ 'ਚ ਫਿਲਮ 'ਕੇਦਾਰਨਾਥ' ਅਤੇ 'ਸਿੰਬਾ' ਨਾਲ ਸ਼ਾਨਦਾਰ ਡੈਬਿਊ ਕਰ ਚੁੱਕੀ ਹੈ ਅਤੇ ਹੁਣ ਆਪਣੇ ਨਵੇਂ ਪ੍ਰੋਜੈਕਟ 'ਚ ਬਿ‍ਜ਼ੀ ਹੈ ਪਰ ਉਨ੍ਹਾਂ ਦੀ ਤੀਸਰੀ ਫਿਲਮ ਕਿਹੜੀ ਹੋਵੇਗੀ, ਇਸ 'ਤੇ ਸਾਰਾ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿ‍ਵ ਰਹਿੰਦੀ ਹੈ। ਬੀਤੇ ਦਿਨ ਅਦਾਕਾਰਾ ਨੇ ਪਰਿਵਾਰ ਨਾਲ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।

Punjabi Bollywood Tadka
ਸਾਰਾ ਅਲੀ ਖਾਨ ਇਨ੍ਹਾਂ ਤਸਵੀਰਾਂ 'ਚ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਾਰਾ ਨਾਲ ਉਨ੍ਹਾਂ ਦੀ ਮਾਂ ਅਮ੍ਰਿਤਾ ਵੀ ਨਜ਼ਰ ਆਈ। ਸਾਰਾ ਲਈ ਲੋਹੜੀ ਦੀਆਂ ਖੁਸ਼‍ੀਆਂ ਇਸ ਵਾਰ ਦੁੱਗਣੀਆਂ ਹੋ ਗਈਆਂ ਹਨ।
Punjabi Bollywood Tadka
ਇਸ ਦਾ ਕਾਰਨ ਉਨ੍ਹਾਂ ਦੀ ਦੂਜੀ ਫਿਲਮ ਦਾ ਕੁਲੈਕਸ਼ਨ 200 ਕਰੋੜ ਦੇ ਪਾਰ ਕਰ ਜਾਣ ਦਾ ਹੈ। ਸਾਰਾ ਅਲੀ ਖਾਨ ਨੇ ਲੋਹੜੀ ਦਾ ਤਿਉਹਾਰ ਆਪਣੀ ਮਾਂ ਅਤੇ ਦੋਸਤਾਂ ਨਾਲ ਮਨਾਇਆ। ਸਾਰਾ ਨੇ ਆਪਣੀ ਦੋਸਤ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,''when we twin.''
Punjabi Bollywood Tadka
ਦੱਸ ਦੇਈਏ ਕਿ ਸਾਰਾ ਅਲੀ ਖਾਨ ਆਪਣੇ ਡੈਬਿਊ ਤੋਂ ਪਹਿਲਾਂ ਹੀ ਬਾਲੀਵੁੱਡ 'ਚ ਛਾ ਗਈ ਸੀ। ਹਾਲਾਂਕਿ ਦੋ ਫਿਲਮਾਂ ਦੇ ਰਿ‍ਲੀਜ਼ ਹੋਣ ਤੋਂ ਬਾਅਦ ਸਾਰਾ ਨੂੰ ਫੈਨਜ਼ ਵੱਲੋਂ ਜ਼ਬਰਦਸਤ ਰਿ‍ਸਪਾਂਸ ਮਿਲ ਰਿਹਾ ਹੈ।


Tags: Sara Ali KhanLohri CelebrationsAmrita SinghSandeep KhoslaInstagram

About The Author

manju bala

manju bala is content editor at Punjab Kesari