FacebookTwitterg+Mail

ਸਾਰਾ ਨੂੰ ਪਹਿਲੀ ਫਿਲਮ ਲਈ ਮਿਲਿਆ ਫਿਲਮਫੇਅਰ ਐਵਾਰਡ, ਮਾਂ ਨਾਲ ਸਾਂਝੀ ਕੀਤੀ ਖੁਸ਼ੀ

sara ali khan
24 March, 2019 11:54:03 AM

ਜਲੰਧਰ(ਬਿਊਰੋ)- ਬਾਲੀਵੁੱਡ ਦੇ ਨਵਾਬ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੇ ਫਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ਾਨਦਾਰ ਸੁਰੂਆਤ ਕਰ ਦਿੱਤੀ ਹੈ। ਸਾਲ 2018 'ਚ ਉਹ ਫਿਲਮ 'ਕੇਦਾਰਨਾਥ' 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਓਪੋਜਿਟ ਨਜ਼ਰ ਆਈ। ਫਿਲਮ 'ਚ ਉਸ ਦੀ ਅਦਾਕਾਰੀ ਦਾ ਕਾਫੀ ਤਾਰੀਫ ਕੀਤੀ ਗਈ। 'ਫਿਲਮਫੇਅਰ ਐਵਾਰਡ 2019' ਵੀ ਸਾਰਾ ਦੇ ਲਈ ਖਾਸ ਰਿਹਾ ਕਿਉਂਕਿ ਆਪਣੀ ਪਹਿਲੀ ਹੀ ਫਿਲਮ ਦੇ ਲਈ ਉਨ੍ਹਾਂ ਨੂੰ ਐਵਾਰਡ ਮਿਲਿਆ।
Punjabi Bollywood Tadka
ਸਾਰਾ ਅਲੀ ਖਾਨ ਦੇ ਲਈ ਫਿਲਮਫੇਅਰ 2019 ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ। ਆਪਣੀ ਪਹਿਲੀ ਹੀ ਫਿਲਮ 'ਕੇਦਾਰਨਾਥ'ੇ ਲਈ ਉਸ ਨੂੰ ਬੈਸਟ ਅਦਾਕਾਰਾ ਡੈਬਿਊ ਦੇ ਐਵਾਰਡ ਨਾਲ ਨਵਾਜਿਆ ਗਿਆ। ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰ 'ਚ ਉਹ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੋਵੇਂ ਮਾਂ-ਬੇਟੀ ਦੀ ਖੂਬਸੂਰਤ ਬਾਂਡਿੰਗ ਕਿਸੇ ਤੋਂ ਲੁਕੀ ਨਹੀਂ ਹੈ।
Punjabi Bollywood Tadka
ਇਸ ਖਾਸ ਮੌਕੇ ਤੇ ਦੋਵਾਂ ਦੇ ਚਿਹਰੇ ਤੇ ਖੁਸ਼ੀ ਝਲਕਦੀ ਨਜ਼ਰ ਆ ਰਹੀ ਹੈ। ਸਾਰਾ ਇਹ ਐਵਾਰਡ ਪਾ ਕੇ ਕਾਫੀ ਖੁਸ਼ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਲਈ ਐਵਾਰਡ ਦੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਰਾ ਅਲੀ ਖਾਨ ਐਵਾਰਡ ਸਮਾਰੋਹ 'ਚ ਕਾਫੀ ਖੂਬਸੂਰਤ ਨਜ਼ਰ ਆਈ।
Punjabi Bollywood Tadka
ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਰਾ ਕਿਸੇ ਐਵਾਰਡ ਫੰਕਸ਼ਨ ਦਾ ਹਿੱਸਾ ਬਣੀ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਐਵਾਰਡ ਫੰਕਸ਼ਨ 'ਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀ ਹੈ ਪਰ ਸਾਲ 2019 ਦੀ 'ਫਿਲਮ ਫੇਅਰ ਐਵਾਰਡ' ਸੈਰੇਮਨੀ ਉਨ੍ਹਾਂ ਲਈ ਬੇਹੱਦ ਖਾਸ ਸਾਬਿਤ ਹੋਈ।ਆਪਣੀ ਖੂਬਸੂਰਤੀ, ਬੇਬਾਕ ਲਹਿਜਾ ਅਤੇ ਹਾਜਰਜਵਾਬੀ ਦੇ ਲਈ ਉਹ ਸੁਰਖੀਆਂ 'ਚ ਰਹਿੰਦੀ ਹੈ।


Tags: Sara Ali KhanFilmfare Awards 2019InstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.