ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਹਮੇਸ਼ਾਂ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਹੈ । ਸਾਰਾ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਮੁਸਕਰਾ ਕੇ ਮਿਲਦੀ ਹੈ ਪਰ ਹਾਲ ਹੀ ਸਾਰਾ ਨਾਲ ਕੁਝ ਅਜਿਹਾ ਹੋਇਆ, ਜਿਸ ਕਾਰਨ ਉਸ ਦੇ ਚਿਹਰੇ ’ਤੇ ਗੁੱਸਾ ਦੇਖਿਆ ਗਿਆ ਹੈ । ਇਹ ਸਾਰੀ ਘਟਨਾ ਉਸ ਸਮੇਂ ਹੋਈ ਜਦੋਂ ਸੈਲਫੀ ਲੈਣ ਸਮੇਂ ਇਕ ਫੈਨ ਸਾਰਾ ਦੇ ਬਹੁਤ ਹੀ ਕਰੀਬ ਚਲਾ ਗਿਆ ।
ਇਹ ਫੈਨ ਸਾਰਾ ਨਾਲ ਸੈਲਫੀ ਲੈ ਰਿਹਾ ਸੀ, ਇਸੇ ਦੌਰਾਨ ਕੁਝ ਅਜਿਹਾ ਹੋਇਆ ਕਿ ਸਾਰਾ ਅਚਾਨਕ ਦੂਰ ਖੜ੍ਹੀ ਹੋ ਕੇ ਫੈਨ ਵੱਲ ਗੁੱਸੇ ਨਾਲ ਦੇਖਣ ਲੱਗੀ । ਸਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਦੱਸ ਦੇਈਏ ਕਿ ਸਾਰਾ ਹਾਲ ਹੀ ਵਿਚ ਨਿਊਯਾਰਕ ਤੋਂ ਛੁੱਟੀਆਂ ਕੱਟ ਕੇ ਵਾਪਸ ਆਈ ਹੈ । ਜਦੋਂ ਉਹ ਮੁੰਬਈ ਏਅਰਪੋਰਟ ਤੇ ਪਹੁੰਚੀ ਤਾਂ ਉਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਭੀੜ ਇੱਕਠੀ ਹੋ ਗਈ।