ਮੁੰਬਈ(ਬਿਊਰੋ)- ਬੀਤੇ ਲੰਬੇ ਸਮੇਂ ਤੋਂ ਚੱਲ ਰਹੀ ਤਾਲਾਬੰਦੀ ‘ਚ ਆਮ ਲੋਕਾਂ ਦੇ ਨਾਲ ਜਿੱਥੇ ਸਾਰੇ ਬਾਲੀਵੁੱਡ ਸਿਤਾਰੇ ਘਰਾਂ ਵਿਚ ਕੈਦ ਹਨ, ਉੱਥੇ ਹੀ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣਾ ਪ੍ਰੋਫੈਸ਼ਨ ਬਦਲ ਦਿੱਤਾ ਹੈ। ਉਹ ਗਾਇਨ ਦੇ ਰੂਪ ਵਿਚ ਭਾਰਤ ਦਰਸ਼ਨ ਕਰਾਉਂਦੀ ਨਜ਼ਰ ਆ ਰਹੀ ਹੈ। ਤਾਲਾਬੰਦੀ ਵਿਚ ਸਾਰਾ ਅਲੀ ਖਾਨ ਨੇ ਭਾਰਤ ਭਰ ਦੀ ਆਪਣੀ ਯਾਤਰਾ ਦੀ ਝਲਕ ਸ਼ੇਅਰ ਕੀਤੀ ਹੈ। ਵੀਡੀਓ ਵਿਚ ਸਾਰਾ ਰਾਜਸਥਾਨ, ਗੁਜਰਾਤ, ਤੇਲੰਗਾਨਾ ਦੇ ਪ੍ਰਮੁੱਖ ਸਥਾਨਾਂ ਨੂੰ ਕਵਰ ਕਰਦੀ ਨਜ਼ਰ ਆ ਰਹੀ ਹੈ। ਸਾਰਾ ਨੇ ਇਸ ਤਾਲਾਬੰਦੀ ਐਡੀਸ਼ਨ ਦੇ ਪਹਿਲੇ ਐਪੀਸੋਡ ਨੂੰ ਨਮਸਤੇ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਵਿਚ ਲਿਖਿਆ ‘ਐਪੀਸੋਡ 1, ਭਾਰਤ ਸਟੇਟ ਆਫ ਮਾਇੰਡ।’
ਤਾਲਾਬੰਦੀ ਵਿਚ ਸਾਰਾ ਅਲੀ ਖਾਨ ਇੰਜੁਆਏ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਅਦਾਕਾਰਾ ਕਦੇ ਭਰਾ ਇਬਰਾਹਿਮ ਅਲੀ ਨਾਲ ਫਨੀ ਵੀਡੀਓਜ਼ ਬਣਾ ਰਹੀ ਹੈ ਤਾਂ ਕਦੀ ਉਹ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ। ਸਾਰਾ ਅਲੀ ਖਾਨ ਨੇ ਹਾਲ ਹੀ ਵਿਚ ਇਕ ਤਸਵੀਰ ਸ਼ੇਅਰ ਕੀਤੀ ਸੀ ਪਰ ਉਹ ਛੋਟੀ ਜਿਹੀ ਗਲਤੀ ਕਰ ਬੈਠੀ। ਸਾਰਾ ਅਲੀ ਖਾਨ ਨੇ ਆਪਣੀਆਂ ਕਈ ਤਸਵੀਰਾਂ ਦਾ ਕੋਲਾਜ ਬਣਾ ਕੇ ਸ਼ੇਅਰ ਕੀਤਾ ਸੀ।

ਸ਼ੇਅਰ ਕੀਤੀ ਗਈ ਤਸਵੀਰ ਵਿਚ ਰੇਗਿਸਤਾਨ, ਜੰਗਲ, ਬਰਫ਼, ਪਹਾੜ ਅਤੇ ਸਮੁੰਦਰ ਸਨ। ਸਾਰਾ ਨੇ ਲਿਖਿਆ ਸੀ ਅਰਥ ਦਿਨ ਦੀ ਤਹਾਨੂੰ ਸਭ ਨੂੰ ਵਧਾਈ। ਧਰਤੀ ਮਾਂ ਦੇ ਬਾਰੇ ਵਿਚ ਕੀ ਕਿਹਾ ਜਾਏ। ਦਸੰਬਰ ਵਿਚ ਬਰਫ਼ ਹੈ ਤਾਂ ਮਈ ਵਿਚ ਜੰਗਲ, ਬੀਚ ‘ਤੇ ਬਾਲ ਆਪਣੇ ਅੰਦਾਜ਼ ਵਿਚ ਹੀ ਲਹਿਰਾਏ ਜਾ ਸਕਦੇ ਹਨ। ਰੇਗਿਸਤਾਨ ਵਿਚ ਊਠ ਸਾਡਾ ਰਸਤਾ ਤੈਅ ਕਰਦਾ ਹੈ ਪਰ ਹੁਣ ਦੇ ਲਈ ਘਰ ਵਿਚ ਹੀ ਰਹਿਣਾ ਹੋਵੇਗਾ। ਹਰ ਰੋਜ਼ ਅਰਥ ਦਿਨ ਦਾ ਧੰਨਵਾਦ ਕਰੋ।