ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾਂ ਸਾਰਾ ਆਪਣੀ ਫਿਟਨੈੱਸ 'ਤੇ ਬਹੁਤ ਧਿਆਨ ਦੇ ਰਹੀ ਹੈ। ਹਾਲ ਹੀ 'ਚ ਸਾਰਾ ਨੂੰ ਜਿਮ ਦੇ ਬਾਹਰ ਆਪਣੀ ਦੋਸਤ ਰੇਹਾ ਚੱਕਰਵਰਤੀ ਨਾਲ ਸਪਾਟ ਕੀਤਾ ਗਿਆ ਹੈ।
ਜਦੋਂ ਇਹ ਦੋਵੇਂ ਜਿਮ ਕਰਕੇ ਬਾਹਰ ਆ ਰਹੀਆਂ ਸੀ ਤਾਂ ਇਨ੍ਹਾਂ ਦੋਵਾਂ ਦੀਆਂ ਇਹ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਸੀ ਜਿਸ 'ਚ ਉਹ ਸਾਰਾ ਨਾਲ ਜਿਮ ਕਰਦੀ ਨਜ਼ਰ ਆਈ ਸੀ।
ਇਸ ਤੋਂ ਇਲਾਵਾ ਸਾਰਾ ਦੀ ਬਾਲੀਵੁੱਡ ਡੈਬਿਊ ਫਿਲਮ ਦਾ ਐਲਾਨ ਹੋ ਚੁੱਕਿਆ ਹੈ। ਸੂਤਰਾਂ ਮੁਤਾਬਕ ਸਾਰਾ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਕੇਦਾਰਨਾਥ' ਨਾਲ ਐਂਟਰੀ ਕਰਨ ਵਾਲੀ ਹੈ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਅਭਿਸ਼ੇਕ ਕਪੂਰ ਕਰ ਰਿਹਾ ਹੈ।