ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਐਕਟਰ ਸੈਫ ਅਲੀ ਖਾਨ ਤੇ ਅੰਮ੍ਰਿਤਾ ਅਰੋੜਾ ਦੀ ਧੀ ਸਾਰਾ ਅਲੀ ਖਾਨ 12 ਮਾਰਚ ਮੰਗਲਵਾਰ ਨੂੰ ਮੁੰਬਈ ਦੀ ਜੁਹੂ ਬੀਚ 'ਤੇ ਨਜ਼ਰ ਆਈ। ਇਸ ਦੌਰਾਨ ਸਾਰਾ ਅਲੀ ਖਾਨ ਨੇ ਗ੍ਰੇਅ ਕਲਰ ਦਾ ਪਜਾਮਾ ਤੇ ਕਰੀਮ ਕਲਰ ਦੀ ਸ਼ਰਟ ਪਾਈ ਸੀ, ਜਿਸ 'ਚ ਉਹ ਸ਼ਾਨਦਾਰ ਲੱਗ ਰਹੀ ਸੀ।
ਅਸਲ 'ਚ ਸਾਰਾ ਜੁਹੂ ਬੀਚ 'ਤੇ ਸੈਰ ਕਰਨ ਆਈ ਸੀ। ਸਾਰਾ ਜਲਦ ਹੀ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ।
ਅਜਿਹੇ 'ਚ ਸਾਰਾ ਇੰਨੀ ਦਿਨੀਂ ਜਿਮ 'ਚ ਖੂਬ ਪਸੀਨਾ ਵਹਾਅ ਰਹੀ ਹੈ।
ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸਾਰਾ ਕਾਫੀ ਜ਼ਿਆਦਾ ਉਤਸੁਕਤ ਹੈ ਅਤੇ ਹੁਣ ਉਹ ਆਪਣੇ ਫਿੱਟਨੈੱਸ ਦਾ ਵੀ ਕਾਫੀ ਖਿਆਲ ਰੱਖ ਰਹੀ ਹੈ।
ਡੈਬਿਊ ਫਿਲਮ 'ਕੇਦਾਰਨਾਥ' ਦੀ ਰਿਲੀਜ਼ ਤੋਂ ਪਹਿਲਾਂ ਹੀ ਉਸ ਨੂੰ ਫਿਲਮ 'ਸਿੰਬਾ', 'ਬੇਤਾਬ 2' ਤੇ 'ਬੁਲਬੁਲ' ਵਰਗੇ ਵੱਡੇ ਪ੍ਰੋਜੈਕਟਸ ਦੇ ਆਫਰ ਮਿਲ ਰਹੇ ਹਨ।