ਮੁੰਬਈ (ਬਿਊਰੋ)— ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੇ ਬੀਤੀ ਸ਼ਾਮ ਨੂੰ ਆਪਣਾ ਜਨਮਦਿਨ ਮਾਂ ਅੰਮ੍ਰਿਤਾ ਸਿੰਘ ਅਤੇ ਭਰਾ ਇਬਰਾਹਿਮ ਨਾਲ ਮਨਾਇਆ। ਸਾਰਾ ਦੇ ਬਰਥਡੇ ਦੀ ਪਾਰਟੀ ਡਿਜ਼ਾਈਨਰ ਅਬੂਜਾਨੀ, ਸੰਦੀਪ ਖੋਸਲਾ ਨੇ ਰੱਖੀ ਸੀ। ਪਾਰਟੀ ਵਿਚ ਕਈ ਬਾਲੀਵੁੱਡ ਸਿਤਾਰੇ ਵੀ ਪਹੁੰਚੇ ਪਰ ਧੀ ਦੇ ਜਨਮਦਿਨ ਪਾਰਟੀ 'ਚ ਸੈਫ ਅਲੀ ਖਾਨ ਅਤੇ ਕਰੀਨਾ ਨਾ ਪਹੁੰਚੇ। ਸਾਰਾ ਜਲਦ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਜਨਮਦਿਨ ਦੇ ਮੌਕੇ 'ਤੇ ਸਾਰਾ 'ਸਿੰਬਾ' ਫਿਲਮ ਦੇ ਗੀਤ ਦੇ ਰਿਹਰਸਲ ਵਿਚ ਬਿਜ਼ੀ ਸੀ। ਫਿਲਮ 'ਚ ਸਾਰਾ ਰਣਵੀਰ ਸਿੰਘ ਨਾਲ ਨਜ਼ਰ ਆਵੇਗੀ। ਸਾਰਾ ਦੇ ਬਰਥਡੇ ਪਾਰਟੀ 'ਚ ਭੂਮੀ ਪੇਡਨੇਕਰ ਵੀ ਪਹੁੰਚੀ। ਸਾਰਾ ਨਾਲ ਇਬਰਾਹਿਮ ਵੀ ਨਜ਼ਰ ਆਏ। Ibrahim Ali Khan Bhumi Pednekar Kapil Chopra Natasha Poonawala Rhea Chakraborty Kanika Kapoor