FacebookTwitterg+Mail

ਸੁਸ਼ਾਂਤ-ਰਣਵੀਰ ਤੋਂ ਬਾਅਦ ਵਰੁਣ ਨਾਲ ਨਜ਼ਰ ਆਵੇਗੀ ਸਾਰਾ ਅਲੀ ਖਾਨ

sara ali khan
10 September, 2018 12:50:21 PM

ਮੁੰਬਈ (ਬਿਊਰੋ)— ਸਾਰਾ ਅਲੀ ਖਾਨ ਦੀ ਪਹਿਲੀ ਬਾਲੀਵੁੱਡ ਫਿਲਮ 'ਕੇਦਾਰਨਾਥ' ਨੂੰ ਰਿਲੀਜ਼ ਹੋਣ 'ਚ ਅਜੇ ਸਮਾਂ ਬਾਕੀ ਹੈ ਪਰ ਡੈਬਿਊ ਤੋਂ ਪਹਿਲਾਂ ਹੀ ਉਸਨੇ ਫਿਲਮ 'ਸਿੰਬਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਹੁਣ ਚਰਚਾ ਹੈ ਕਿ ਉਹ ਵਰੁਣ ਨਾਲ ਇਕ ਫਿਲਮ 'ਚ ਕੰਮ ਕਰ ਸਕਦੀ ਹੈ। ਸੂਤਰਾਂ ਮੁਤਾਬਕ ਸਾਰਾ ਅਲੀ ਖਾਨ ਅਤੇ ਵਰੁਣ ਧਵਨ ਦੀ ਜੋੜੀ ਪ੍ਰਸ਼ੰਸਕਾਂ ਨੂੰ ਦੇਖਣ ਲਈ ਮਿਲ ਸਕਦੀ ਹੈ। ਵਰੁਣ ਦਾ ਭਰਾ ਰੋਹਿਤ ਧਵਨ ਆਪਣੇ ਪਹਿਲੇ ਪ੍ਰੋਡਕਸ਼ਨ 'ਚ ਫਿਲਮ ਬਣਾਉਣ ਜਾ ਰਿਹਾ ਹੈ। ਜਿਸ ਦਾ ਨਿਰਦੇਸ਼ਨ ਡੇਵਿਡ ਧਵਨ ਕਰਨਗੇ। ਫਿਲਹਾਲ ਫਿਲਮ ਦੀ ਸਕ੍ਰਿਪਟ 'ਤੇ ਕੰਮ ਚੱਲ ਰਿਹਾ ਹੈ। ਅਗਲੇ ਸਾਲ ਫਰਵਰੀ ਤੱਕ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਧਵਨ ਪਰਿਵਾਰ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਣ ਜਾ ਰਹੀ ਹੈ। ਇਸ ਬੈਨਰ ਹੇਠ ਜੋ ਵੀ ਪਹਿਲੀ ਫਿਲਮ ਬਣੇਗੀ ਉਹ ਨੰਬਰ 1 ਸੀਰੀਜ਼ ਦੇ ਤਹਿਤ ਹੋਵੇਗੀ। ਜਾਣਕਾਰੀ ਮੁਤਾਬਕ ਪ੍ਰੋਡਕਸ਼ਨ ਹਾਊਸ ਨੂੰ ਡੇਵਿਡ ਧਵਨ ਹੈਂਡਲ ਕਰਨਗੇ। ਇਸ ਬੈਨਰ ਦੀ ਪਹਿਲੀ ਫਿਲਮ ਐਕਸ਼ਨ ਕਾਮੇਡੀ ਹੋਵੇਗੀ। ਇਸ 'ਚ ਹੀਰੋ ਦੇ ਤੌਰ 'ਤੇ ਵਰੁਣ ਨੂੰ ਲਿਆ ਜਾਵੇਗਾ।


Tags: Sara Ali Khan Varun Dhawan Sushant Singh Rajput David Dhawan Simmba Bollywood Actress

Edited By

Kapil Kumar

Kapil Kumar is News Editor at Jagbani.