FacebookTwitterg+Mail

ਵਰੁਣ ਧਵਨ ਨਾਲ ਸਾਰਾ ਅਲੀ ਖਾਨ ਨੂੰ ਕਾਸਟ ਕਰਨ ਦੀਆਂ ਖਬਰਾਂ ਨਿਕਲੀਆਂ ਅਫਵਾਹ

sara ali khan
13 September, 2018 09:40:02 AM

ਮੁੰਬਈ (ਬਿਊਰੋ)— ਹਾਲ ਹੀ 'ਚ ਖਬਰ ਆਈ ਸੀ ਕਿ ਸਾਰਾ ਅਲੀ ਖਾਨ ਦੇ ਹੱਥ ਉਸ ਦੇ ਕਰੀਅਰ ਦੀ ਤੀਜੀ ਫਿਲਮ ਵੀ ਲੱਗ ਗਈ ਹੈ। ਇਸ 'ਚ ਉਹ ਐਕਟਰ ਵਰੁਣ ਧਵਨ ਨਾਲ ਸਕ੍ਰੀਨ 'ਤੇ ਨਜ਼ਰ ਆਵੇਗੀ। ਇਸ ਫਿਲਮ ਨਾਲ ਵਰੁਣ ਹੋਮ ਪ੍ਰੋਡਕਸ਼ਨ ਵੀ ਸ਼ੁਰੂ ਕਰਨ ਵਾਲੇ ਹਨ। ਧਵਨ ਫੈਮਿਲੀ ਹੁਣ ਫਿਲਮਾਂ ਪ੍ਰੋਡਿਊਸ ਵੀ ਕਰਨਗੇ। ਇਨ੍ਹਾਂ ਦੇ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਦਾ ਨਾਂ 'ਨੰਬਰ-1' ਹੀ ਰੱਖਿਆ ਜਾਵੇਗਾ। ਹੁਣ ਇਸ 'ਤੇ ਵਰੁਣ ਦਾ ਬਿਆਨ ਸਾਹਮਣੇ ਆ ਗਿਆ ਹੈ। ਹਾਲ ਹੀ 'ਚ ਵਰੁਣ ਨੇ ਕਿਹਾ ਦੱਸਿਆ, “ਹਾਲੇ ਅਸੀਂ ਸਿਰਫ ਸਕ੍ਰਿਪਟਿੰਗ ਪੂਰੀ ਕੀਤੀ ਹੈ। ਕਾਸਟਿੰਗ 'ਚ ਫਿਲਹਾਲ ਹੋਰ ਸਮਾਂ ਲੱਗੇਗਾ। ਅਸੀਂ ਨਾਂ ਦਾ ਐਲਾਨ ਜਲਦੀ ਹੀ ਕਰਾਂਗੇ।

ਇਸ ਤੋਂ ਪਹਿਲਾਂ ਹੁਣ ਤਕ ਜੋ ਵੀ ਖਬਰਾਂ ਆਈਆਂ ਹਨ, ਉਹ ਸਿਰਫ ਅਫਵਾਹਾਂ ਹਨ।'' ਇਸ ਬਿਆਨ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਇਸ ਨਵੇਂ ਹੋਮ ਪ੍ਰੋਡਕਸ਼ਨ ਫਿਲਮ 'ਚ ਹਾਲੇ ਸਾਰਾ ਦੀ ਐਂਟਰੀ ਨਹੀਂ ਹੋਈ। ਹੋ ਸਕਦਾ ਹੈ ਕਿ ਕੰਪਨੀ ਅੱਗੇ ਚਲ ਕੇ ਸਾਰਾ ਦੇ ਨਾਂ 'ਤੇ ਕੁਝ ਹੋਰ ਸੋਚ ਸਕੇ। ਵਰੁਣ ਤੇ ਪਿਤਾ ਡੇਵਿਡ ਪਹਿਲਾਂ ਵੀ ਇੱਕਠੇ ਕੰਮ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਡੇਵਿਡ ਨੇ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਦਾ ਟਾਈਟਲ 'ਨੰਬਰ-1' ਹੀ ਹੋਵੇਗਾ। ਫਿਲਮ ਐਕਸ਼ਨ-ਕਾਮੇਡੀ ਹੀ ਹੋਵੇਗੀ। ਵਰੁਣ ਦੀ ਫਿਲਮ 'ਸੂਈ ਧਾਗਾ' ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ 'ਚ ਉਹ ਅਨੁਸ਼ਕਾ ਸ਼ਰਮਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।


Tags: Sara Ali KhanVarun Dhawan Production HouseDavid Dhawan

Edited By

Chanda Verma

Chanda Verma is News Editor at Jagbani.