FacebookTwitterg+Mail

ਸਟਾਈਲਿਸ਼ ਲੁੱਕ 'ਚ ਸਹੇਲੀਆਂ ਨਾਲ ਗਹਿਣੇ ਖਰੀਦਦੀ ਦਿਸੀ ਸਾਰਾ ਅਲੀ ਖਾਨ

sara ali khan
22 September, 2018 04:59:12 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਕਾਫੀ ਲਾਈਮਲਾਈਟ 'ਚ ਛਾਈ ਹੋਈ ਹੈ। ਹਾਲ ਹੀ 'ਚ ਸਾਰਾ ਨੂੰ ਆਪਣੀਆਂ ਸਹੇਲੀਆਂ ਨਾਲ ਦਿੱਲੀ 'ਚ ਗਹਿਣੇ ਖਰੀਦਦੀ ਨਜ਼ਰ ਆਈ ਸੀ। ਸਾਰਾ ਦੀਆਂ ਖਰੀਦਦਾਰੀ ਕਰਦਿਆਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸਾਰਾ ਇਥੇ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆਈ। ਫੈਨਜ਼ ਨੂੰ ਸਾਰਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ। ਇਸ ਐਗਜ਼ੀਬਿਸ਼ਨ 'ਚ ਸਾਰਾ ਨੇ ਵ੍ਹਾਈਟ ਕਲਰ ਦਾ ਗਾਊਨ ਪਾਈਆ ਸੀ ਅਤੇ ਨਾਲ ਸਾਰਾ ਨੇ ਹੱਥ 'ਚ ਘੁੰਗਰੂਆਂ ਵਾਲੇ ਕੜ੍ਹੇ ਪਾਏ ਸਨ। ਇਸ ਤੋਂ ਇਲਾਵਾ ਉਸ ਨੇ ਪੈਰਾਂ 'ਚ ਮੋਜੜੀ ਪਾਈ ਸੀ, ਜਿਸ 'ਚ ਉਹ ਕਾਫੀ ਜੱਚ ਰਹੀ ਸੀ। 

Punjabi Bollywood Tadka
ਦੱਸ ਦੇਈਏ ਕਿ ਸਾਰਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਦੀ ਨਜ਼ਰ ਆਉਣ ਵਾਲੀ ਹੈ। ਸਾਰਾ ਆਪਣੀ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਕਰ ਚੁੱਕੀ ਹੈ ਜਦੋਂਕਿ ਉਹ ਦੂਜੀ ਫਿਲਮ 'ਸਿੰਬਾ' ਦੀ ਸ਼ੂਟਿੰਗ ਕਰ ਰਹੀ ਹੈ। 'ਕੇਦਾਰਨਾਥ' 'ਚ ਸਾਰਾ, ਸੁਸ਼ਾਂਤ ਸਿੰਘ ਰਾਜਪੁਤ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ ਜਦੋਂਕਿ ਰੋਹਿਤ ਸ਼ੈਟੀ ਦੀ ਫਿਲਮ 'ਸਿੰਬਾ' 'ਚ ਉਹ ਰਣਵੀਰ ਸਿੰਘ ਨਾਲ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ। ਸਾਰਾ ਡੈਬਿਊ ਤੋਂ ਪਹਿਲਾਂ ਹੀ ਫੈਨਜ਼ 'ਚ ਕਾਫੀ ਫੇਮਸ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।

Punjabi Bollywood Tadka


Tags: Sara Ali KhanStylistInstagramTanya Ghavri Dhoom DhaamTrunk Show Bollywood Celebrity

Edited By

Sunita

Sunita is News Editor at Jagbani.