ਮੁੰਬਈ(ਬਿਊਰੋ)— ਸੈਫ ਅਲੀ ਖਾਨ ਅਕੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੀ ਪਹਿਲੀ ਫਿਲਮ 'ਕੇਦਾਰਨਾਥ' 7 ਦਸੰਬਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸਾਰਾ ਅਲੀ ਖਾਨ ਮੁੰਬਈ ਦੇ ਮੁਕਤੇਸ਼ਵਰ ਮੰਦਰ ਦਰਸ਼ਨ ਕਰਨ ਪਹੁੰਚੀ। ਸਾਰਾ ਲਈ ਬਾਲੀਵੁਡ 'ਚ ਡੈਬਿਊ ਕਰਨਾ ਬੇਹੱਦ ਖਾਸ ਹੈ। ਉਨ੍ਹਾਂ ਨੇ ਬੀਤੇ ਦਿਨੀਂ ਕਈ ਇੰਟਰਵਿਊ ਦੌਰਾਨ ਦੱਸਿਆ ਕਿ ਮੈਂ ਬਚਪਨ ਤੋਂ ਐਕਟਿੰਗ ਕਰਨਾ ਚਾਹੁੰਦੀ ਸੀ। ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਂ ਫਿਲਮ ਲਾਈਨ ਵਿਚ ਆਉਣ ਦਾ ਤੈਅ ਕੀਤਾ। ਸਾਰਾ ਆਪਣੀ ਪਹਿਲੀ ਫਿਲਮ ਦੇ ਪਰਦੇ 'ਤੇ ਆਉਂਦੇ ਹੀ ਭਗਵਾਨ ਦੇ ਦਰਸ਼ਨ ਕਰਨ ਮੰਦਰ ਪਹੁੰਚ ਗਈ। ਸਾਰਾ ਨੇ ਮੰਦਰ ਵਿੱਚ ਦਰਸ਼ਨ ਕਰਨ ਦੇ ਨਾਲ ਹੀ ਉੱਥੇ ਮੌਜੂਦ ਗਰੀਬਾਂ 'ਚ ਭੋਜਨ ਵੰਡਿਆ। ਸਾਰਾ ਨੂੰ ਕਈ ਵਾਰ ਮੰਦਰ ਦੇ ਬਾਹਰ ਮੌਜੂਦ ਲੋਕਾਂ 'ਚ ਭੋਜਨ ਅਤੇ ਪ੍ਰਸਾਦ ਵੰਢਦੇ ਦੇਖਿਆ ਗਿਆ ਹੈ। ਦੱਸ ਦੇਈਏ ਕਿ ਸਾਰਾ ਅਲੀ ਖਾਨ ਦੀ ਡੈਬਿਊ ਫਿਲਮ 'ਕੇਦਾਰਨਾਥ' ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ 'ਚ ਕਾਮਯਾਬ ਰਹੀ ਹੈ। ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ 5-7 ਕਰੋੜ ਦੀ ਕਮਾਈ ਕਰ ਲਈ ਹੈ। ਸਾਰਾ ਅਲੀ ਖਾਨ ਦੇ ਅਭਿਨੈ ਦੀ ਵੀ ਹਰ ਥਾਂ ਤਾਰੀਫ ਹੋ ਰਹੀ ਹੈ ਪਰ ਫਿਲਮ ਦੀ ਕਹਾਣੀ ਨੂੰ ਲੈ ਕੇ ਜਾਰੀ ਵਿਰੋਧ ਦੇ ਚਲਦੇ ਇਸ ਨੂੰ ਉਤਰਾਖੰਡ 'ਚ ਬੈਨ ਕਰ ਦਿੱਤਾ ਗਿਆ ਹੈ। ਸਾਰਾ ਅਲੀ ਖਾਨ ਨੂੰ ਪਹਿਲੀ ਹੀ ਫਿਲਮ ਨਾਲ ਹੀ ਦਰਸ਼ਕ ਪਸੰਦ ਕਰ ਰਹੇ ਹਨ। ਦਸੰਬਰ 2018 ਉਨ੍ਹਾਂ ਦੇ ਕਰੀਅਰ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਹੈ। ਉਨ੍ਹਾਂ ਦੀ ਦੋ ਫਿਲਮਾਂ ਇਸ ਮਹੀਨੇ ਰਿਲੀਜ਼ ਹੋ ਰਹੀਆਂ ਹਨ। 'ਕੇਦਾਰਨਾਥ' ਵਿਚ ਸਾਰਾ ਦੇ ਅਭਿਨੈ ਅਤੇ ਖੂਬਸੂਰਤ ਲੁੱਕ ਦੋਵਾਂ ਨੂੰ ਤਾਰੀਫਾਂ ਇਨ੍ਹੀਂ ਦਿਨੀਂ ਹਰ ਪਾਸੇ ਹੋ ਰਹੀ ਹੈ। ਸਾਰਾ ਦੀ ਦੂਜੀ ਫਿਲਮ ਸਿੰਬਾ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਸਾਰਾ ਨਾਲ ਰਣਵੀਰ ਸਿੰਘ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟਰੇਲਰ ਅਤੇ ਪਹਿਲਾ ਗੀਤ ਰਿਲੀਜ ਹੋ ਗਿਆ ਹੈ। ਦੋਵਾਂ ਦੀ ਜੋੜੀ ਫਿਲਮ ਵਿਚ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ।