FacebookTwitterg+Mail

ਮਾਂ ਅੰਮ੍ਰਿਤਾ ਨਾਲ ਥਾਣੇ ਪੁੱਜੀ ਸਾਰਾ ਅਲੀ ਖਾਨ, ਮਾਮੇ ਦੀ ਜਾਇਦਾਦ 'ਤੇ ਜਤਾਇਆ ਹੱਕ

sara ali khan and amrita singh
20 January, 2019 08:58:48 AM

ਦੇਹਰਾਦੂਨ (ਬਿਊਰੋ) — ਮੰਨੀ-ਪ੍ਰਮੰਨੀ ਅਭਿਨੇਤਰੀ ਅਤੇ ਸੈਫ ਅਲੀ ਖਾਨ ਦੀ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਨੇ ਆਪਣੀ ਧੀ ਸਾਰਾ ਅਲੀ ਖਾਨ ਦੇ ਨਾਲ ਦੇਹਰਾਦੂਨ ਪੁੱਜ ਕੇ ਕਲੇਮਟਾਊਨ ਇਲਾਕੇ ਵਿਚ ਸਥਿਤ ਇਕ ਜਾਇਦਾਦ 'ਤੇ ਆਪਣਾ ਹੱਕ ਜਤਾਇਆ ਹੈ। ਇਸ 4 ਏਕੜ ਜ਼ਮੀਨ 'ਤੇ ਪਿਛਲੇ 23 ਸਾਲਾਂ ਤੋਂ ਕੇਅਰ ਟੇਕਰ ਹੋਣ ਦਾ ਦਾਅਵਾ ਕਰ ਰਹੇ ਖੁਸ਼ੀਰਾਮ ਨੇ ਅੰਮ੍ਰਿਤਾ ਅਤੇ ਸਾਰਾ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਉਥੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੀਆਂ ਹਨ, ਜਦਕਿ ਉਸਦੀ ਮਾਲਕ ਅੰਮ੍ਰਿਤਾ ਨਾਲ ਕੋਰਟ ਵਿਚ ਵਿਵਾਦ ਚੱਲ ਰਿਹਾ ਹੈ।

ਦਰਅਸਲ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਜਾਇਦਾਦ ਦੇ ਮਾਲਕ ਮਧੂਸੂਦਨ ਦੀ ਸ਼ਨੀਵਾਰ ਇਕ ਹਸਪਤਾਲ ਵਿਚ ਮੌਤ ਹੋ ਗਈ। ਮਧੂਸੂਦਨ ਰਿਸ਼ਤੇ ਵਿਚ ਅੰਮ੍ਰਿਤਾ ਸਿੰਘ ਦਾ ਮਾਮਾ ਸੀ। ਉਸ ਦੀ ਮੌਤ ਤੋਂ ਬਾਅਦ ਅੰਮ੍ਰਿਤਾ ਅਤੇ ਸਾਰਾ ਕਲੇਮਟਾਊਨ ਥਾਣੇ ਪੁੱਜੀਆਂ ਅਤੇ ਪੁਲਸ ਨੂੰ ਮਧੂਸੂਦਨ ਦੇ ਦਿਹਾਂਤ ਦੀ ਲਿਖਤੀ ਸੂਚਨਾ ਦਿੰਦੇ ਹੋਏ ਦੱਸਿਆ ਕਿ ਉਕਤ ਜਾਇਦਾਦ ਦੇ ਉਨ੍ਹਾਂ ਦੇ ਹਿੱਸੇ 'ਤੇ ਖੁਸ਼ੀਰਾਮ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।


Tags: Sara Ali Khan Amrita Singh Dehradun Police Station Property Bollywood Celebrity

Edited By

Sunita

Sunita is News Editor at Jagbani.