FacebookTwitterg+Mail

ਸਫਲਤਾ ਮਿਲਦੇ ਹੀ ਸਾਰਾ ਨੇ ਛੱਡਿਆ ਮਾਂ ਅੰਮ੍ਰਿਤਾ ਦਾ ਸਾਥ, ਜਾਣੋ ਪੂਰਾ ਮਾਮਲਾ

sara ali khan and amrita singh
17 February, 2019 02:32:39 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਬੀਤੇ ਦਿਨੀਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਕਿ ਸਾਰਾ ਨੂੰ ਕਾਮਯਾਬੀ ਮਿਲਦੇ ਹੀ ਉਸ ਨੇ ਆਪਣਾ ਘਰ ਲੈ ਲਿਆ ਹੈ। ਹੁਣ ਉਹ ਮਾਂ ਅੰਮ੍ਰਿਤਾ ਸਿੰਘ ਦਾ ਘਰ ਛੱਡ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਕਾਫੀ ਫੈਨਜ਼ ਇਸ ਗੱਲ ਤੋਂ ਦੁੱਖੀ ਵੀ ਸਨ ਕਿ ਸਫਲਤਾ ਮਿਲਦੇ ਹੀ ਉਹ ਆਪਣੀ ਮਾਂ ਦਾ ਸਾਥ ਕਿਉਂ ਛੱਡ ਰਹੀ ਹੈ। ਦਰਅਸਲ ਸਾਰਾ ਦੀਆਂ ਉਹ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ, ਜਿਸ 'ਚ ਉਹ ਕੋਈ ਸਾਰੇ ਕਾਰਟਨਜ਼ ਨਾਲ ਦਿਖਾਈ ਦੇ ਰਹੀ ਸੀ, ਜੋ ਕਿ ਪੈਰਡ ਸੀ। ਉਸ ਨੇ ਇਕ ਨਵੇਂ ਘਰ ਦੀ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਹਾਲਾਂਕਿ ਉਸ ਨੇ ਇਸ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਸੀ ਤਾਂ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕੀਤਾ ਸੀ ਪਰ ਹੁਣ ਜਾ ਕੇ ਸਾਰਾ ਅਲੀ ਖਾਨ ਨੇ ਉਹ ਰਾਜ਼ ਖੁੱਲ੍ਹ ਗਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਉਹ ਤਸਵੀਰਾਂ ਉਸ ਦੇ ਇਕ ਵਿਗਿਆਨ ਕੈਂਪੇਨ ਦਾ ਹਿੱਸਾ ਹੈ। ਜੀ ਹਾਂ, ਇਕ ਵਿਗਿਆਪਨ ਬ੍ਰਾਂਡ ਜੋ ਕਿ ਹੈਅਰ ਰਿਮੂਵਿੰਗ ਕਰੀਮ ਲਈ ਜਾਣਿਆ ਜਾਂਦਾ ਹੈ। ਸਾਰਾ ਉਸ ਦਾ ਹੀ ਹਿੱਸਾ ਬਣੀ ਹੈ। ਉਸ ਨੇ ਆਪ ਖੁਦ ਇਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਹ ਗੱਲ ਆਖੀ ਹੈ। ਹਾਲਾਂਕਿ ਇਸ ਬ੍ਰਾਂਡ ਦਾ ਤੇ ਇਸ ਵੀਡੀਓ ਦਾ ਆਪਸ 'ਚ ਕੀ ਕਨੈਕਸ਼ਨ ਹੈ ਸਾਰਾ ਕੁਝ ਦਿਨਾਂ 'ਚ ਉਹ ਰਾਜ਼ ਵੀ ਖੋਲ੍ਹੇਗੀ ਪਰ ਉਸ ਦੇ ਫੈਨਜ਼ ਨੂੰ ਥੋੜੀ ਤਸੱਲੀ ਮਿਲੀ ਹੈ ਕਿ ਸਾਰਾ ਅਲੀ ਆਪਣੀ ਮਾਂ ਦਾ ਸਾਥ ਨਹੀਂ ਛੱਡਣ ਵਾਲੀ।


Tags: Sara Ali Khan Amrita Singh Out House Bollywood Celebrity News Mumbai Wedding Bollywood Khabar ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.