FacebookTwitterg+Mail

ਸੈਫ ਦੀ ਧੀ ਨੇ ਠੁਕਰਾਇਆ ਅਨੁਸ਼ਕਾ ਦਾ ਵੱਡਾ ਆਫਰ, 'ਕੇਦਾਰਨਾਥ' ਨਹੀਂ ਸਗੋਂ ਇਹ ਹੈ ਵਜ੍ਹਾ

sara ali khan and anushka sharma
23 February, 2018 01:34:02 PM

ਮਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੇ ਸਿਤਾਰੇ ਇੰਨੀ ਦਿਨੀਂ ਬੁਲੰਦ ਹਨ। ਡੈਬਿਊ ਫਿਲਮ 'ਕੇਦਾਰਨਾਥ' ਦੀ ਰਿਲੀਜ਼ ਤੋਂ ਪਹਿਲਾਂ ਹੀ ਉਸ ਨੂੰ ਫਿਲਮ 'ਸਿੰਬਾ', 'ਬੇਤਾਬ 2' ਤੇ 'ਬੁਲਬੁਲ' ਵਰਗੇ ਵੱਡੇ ਪ੍ਰੋਜੈਕਟਸ ਦੇ ਆਫਰ ਮਿਲ ਰਹੇ ਹਨ। ਪਹਿਲੀਆਂ ਦੋ ਫਿਲਮਾਂ ਨੂੰ ਲੈ ਕੇ ਫਿਲਹਾਲ ਗੱਲਬਾਤ ਚੱਲ ਰਹੀ ਹੈ ਤੇ ਫਿਲਮ 'ਬੁਲਬੁਲ' ਦਾ ਆਫਰ ਉਸ ਨੂੰ ਨਾ ਚਾਹੁੰਦੇ ਹੋਏ ਵੀ ਰਿਜੈਕਟ ਕਰਨਾ ਪਿਆ।
Punjabi Bollywood Tadka

ਪਹਿਲਾਂ ਖਬਰ ਆਈ ਸੀ ਕਿ ਸਾਰਾ ਅਲੀ ਖਾਨ ਨੇ ਆਪਣੀ ਡੈਬਿਊ ਫਿਲਮ 'ਕੇਦਾਰਨਾਥ' ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਦੇ ਆਖਣ 'ਤੇ ਅਜਿਹਾ ਕੀਤਾ ਸੀ। ਦੱਸਿਆ ਗਿਆ ਕਿ ਅਭਿਸ਼ੇਕ ਕਪੂਰ ਚਾਹੁੰਦੇ ਸਨ ਕਿ ਸਾਰਾ ਅਲੀ ਖਾਨ ਦਾ ਪੂਰਾ ਧਿਆਨ ਉਸ ਦੀ ਡੈਬਿਊ ਫਿਲਮ 'ਤੇ ਹੋਵੇ ਤੇ ਉਸ ਦੀ ਰਿਲੀਜ਼ ਤੋਂ ਬਾਅਦ ਹੀ ਉਹ ਕੋਈ ਹੋਰ ਫਿਲਮ ਨੂੰ ਸਾਈਨ ਕਰੇ। ਇਸ ਵਜ੍ਹਾ ਕਾਰਨ ਸਾਰਾ ਅਲੀ ਖਾਨ ਨੂੰ ਅਦਾਕਾਰਾ ਤੇ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਦਾ ਆਫਰ ਠੁਕਰਾਉਣਾ ਪਿਆ। ਹਾਲਾਂਕਿ ਇਸ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਅਸਲ 'ਚ ਅਨੁਸ਼ਕਾ ਸ਼ਰਮਾ ਅਗਲੀ ਫਿਲਮ 'ਬੁਲਬੁਲ' ਦਾ ਨਿਰਮਾਣ 'ਕ੍ਰਿਅਰਜ ਐਂਟਰਟੇਨਮੈਂਟ' ਦੀ ਪ੍ਰੇਰਣਾ ਅਰੋੜਾ ਨਾਲ ਮਿਲ ਕੇ ਕਰੇਗੀ।
Punjabi Bollywood Tadka
ਦੱਸਣਯੋਗ ਹੈ ਕਿ ਇਹ ਉਹੀ ਪ੍ਰੇਰਣਾ ਅਰੋੜਾ ਹੈ ਜਿਸ ਦੀ ਪਿਛਲੇ ਕਈ ਦਿਨਾਂ ਤੋਂ ਨਿਰਦੇਸ਼ਕ ਅਭਿਸ਼ੇਕ ਕਪੂਰ ਨਾਲ ਨਰਾਜ਼ਗੀ ਚੱਲ ਰਹੀ ਹੈ। ਬਾਲੀਵੁੱਡ ਗਲਿਆਰੇ 'ਚ ਚਰਚਾ ਹੈ ਕਿ ਪ੍ਰੇਰਣਾ ਅਰੋੜਾ ਆਪਣੇ ਪ੍ਰੋਫੈਸ਼ਨਲ ਡਿਫ੍ਰੇਂਸੇਜ ਕਾਰਨ ਅਭਿਸ਼ੇਕ ਕਪੂਰ, ਸਾਰਾ ਅਲੀ ਖਾਨ ਨੂੰ 'NOC' ਜਾਰੀ ਨਹੀਂ ਕਰ ਪਾ ਰਹੇ ਹਨ। ਜਦੋਂ ਤੱਕ ਸਾਰਾ ਨੂੰ 'NOC' ਨਹੀਂ ਮਿਲ ਜਾਂਦਾ, ਉਹ ਕਿਸੇ ਵੀ ਫਿਲਮ ਨੂੰ ਸਾਈਨ ਨਹੀਂ ਕਰ ਸਕਦੀ। ਅਜਿਹੇ 'ਚ ਨਾ ਚਾਹੁੰਦੇ ਹੋਏ ਵੀ ਉਸ ਨੇ 'ਬੁਲਬੁਲ' ਫਿਲਮ ਨੂੰ ਠੁਕਰਾਉਣਾ ਪਿਆ।


Tags: Anushka SharmaBulbulSara Ali KhanSaif Ali KhanAmrita SinghAbhishek KapoorKedarnathSushant Singh RajputPrerna AroraKriArj Entertainment

Edited By

Sunita

Sunita is News Editor at Jagbani.