FacebookTwitterg+Mail

ਸਾਰਾ ਦੀ ਤਾਰੀਫ ਕਰਕੇ 'ਕਿਸਿੰਗ ਬੁਆਏ' ਨੇ ਜ਼ਾਹਿਰ ਕੀਤੀ ਆਪਣੀ ਇਹ ਇੱਛਾ

sara ali khan and emraan hashmi
12 January, 2019 01:19:18 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ 'ਤੇ ਹਨ। ਉਸ ਨੇ ਪਿਛਲੇ ਸਾਲ ਦਸੰਬਰ 'ਚ 'ਕੇਰਦਾਰਨਾਥ' ਤੇ 'ਸਿੰਬਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। 'ਕੇਦਾਰਨਾਥ' ਨਾਲ ਉਸ ਨੂੰ ਮਿਲੀਆਂ ਤਾਰੀਫਾਂ ਤੇ 'ਸਿੰਬਾ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਇਸ ਤੋਂ ਬਾਅਦ ਸਾਰਾ ਦੇ ਫੈਨ ਫਾਲੋਇੰਗ ਕਾਫੀ ਵਧ ਗਈ ਹੈ, ਜਿਸ 'ਚ ਬਾਲੀਵੁੱਡ ਦੇ ਸਿਤਾਰੇ ਵੀ ਸ਼ਾਮਲ ਹਨ। ਹੁਣ ਬਾਲੀਵੁੱਡ ਦੇ ਕਈ ਚਿਹਰੇ ਸਾਰਾ ਅਲੀ ਖਾਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ, ਜਿਨ੍ਹਾਂ 'ਚ ਇਮਰਾਨ ਹਾਸ਼ਮੀ ਦਾ ਨਾਂ ਵੀ ਹੈ। ਇਮਰਾਨ ਨੇ ਹਾਲ ਹੀ 'ਚ ਇੰਟਰਵਿਊ 'ਚ ਕਿਹਾ, ''ਮੈਂ ਹਾਲੇ ਤੱਕ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਕੋਈ ਫਿਲਮ ਨਹੀਂ ਦੇਖੀ ਪਰ ਮੇਰਾ ਪਰਿਵਾਰ ਤੇ ਕੁਝ ਦੋਸਤਾਂ ਨੇ ਉਸ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਹੈ। ਉਸ ਦੀ ਇੰਨੀ ਤਾਰੀਫ ਸੁਣ ਮੈਨੂੰ ਲੱਗਦਾ ਹੈ ਕਿ ਸਾਰਾ ਨਾਲ ਕੰਮ ਕਰਨਾ ਚਾਹੀਦਾ ਹੈ।''

ਦੱਸ ਦਈਏ ਕਿ ਗੱਲਾਂ ਹੀ ਗੱਲਾਂ 'ਚ ਇਮਰਾਨ ਨੇ ਸਾਰਾ ਦੀ ਕਾਫੀ ਤਾਰੀਫ ਕੀਤੀ ਹੈ। ਉਨ੍ਹਾਂ ਦੀ ਗੱਲਾਂ ਜਦੋਂ ਸਾਰਾ ਸੁਣੇਗੀ ਤਾਂ ਸੱਚ ਉਹ ਵੀ ਬੇਹੱਦ ਖੁਸ਼ ਹੋਵੇਗੀ। ਸਾਰਾ ਨੇ ਆਪਣੇ ਚੁਲਬੁਲੇ ਸੁਭਾਅ ਤੇ ਕਮਾਲ ਦੀ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ ਹੈ।


Tags: Sara Ali Khan Emraan Hashmi Simmba Kedarnath Ranveer Singh

Edited By

Sunita

Sunita is News Editor at Jagbani.