FacebookTwitterg+Mail

ਸਾਰਾ ਅਲੀ ਖਾਨ ਤੇ ਕਾਰਤਿਕ ਦੀ ਜਲਦ ਬਣੇਗੀ ਜੋੜੀ

sara ali khan and kartik aaryan
02 March, 2019 08:58:10 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਦੀ ਸਟਾਰਰ ਫਿਲਮ 'ਲੁਕਾ ਛੁਪੀ' ਬੀਤੇ ਦਿਨੀਂ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ 'ਚ ਕਾਰਤਿਕ ਇਕ ਪੱਤਰਕਾਰ ਦੇ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਲੋਕਾਂ ਵਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨਾਲ ਬੱਜ਼ ਕਰਨ ਮਗਰੋਂ ਹੁਣ ਕਾਰਤਿਕ ਦੇ ਫੈਨਜ਼ ਲਈ ਇਕ ਹੋਰ ਖੁਸ਼ਖਬਰੀ ਹੈ। ਜੀ ਹਾਂ, ਕਾਰਤਿਕ ਨਾਲ 'ਕੌਫੀ' ਡੇਟ 'ਤੇ ਜਾਣ ਦਾ ਇੰਤਜ਼ਾਰ ਕਰ ਰਹੀ ਐਕਟਰੈੱਸ ਜਲਦ ਹੀ ਉਸ ਨਾਲ ਸਕ੍ਰੀਨ 'ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਖਬਰਾਂ ਹਨ ਕਿ ਫਿਲਮ 'ਲਵ ਆਜ ਕੱਲ' ਦਾ ਸੀਕੁਅਲ ਹੋ ਸਕਦਾ ਹੈ। ਬੇਸੱਕ ਫਿਲਮ ਦਾ ਨਾਂ ਹਾਲੇ ਤੱਕ ਲੌਕ ਨਹੀਂ ਪਰ ਇਸ ਖਬਰ ਨਾਲ ਦੋਵਾਂ ਦੇ ਫੈਨਜ਼ ਖੁਸ਼ ਹੋ ਜਾਣਗੇ।

ਦੱਸ ਦਈਏ ਕਿ ਪਹਿਲਾਂ ਤਾਂ ਖਬਰਾਂ ਸਨ ਕਿ ਫਿਲਮ 'ਚ ਸਾਰਾ ਆਪਣੇ ਪਾਪਾ ਸੈਫ ਅਲੀ ਖਾਨ ਨਾਲ ਨਜ਼ਰ ਆ ਸਕਦੀ ਹੈ ਪਰ ਸੈਫ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ। ਇਸ ਤੋਂ ਇਲਾਵਾ ਖਬਰਾਂ ਇਹ ਵੀ ਹਨ ਕਿ ਫਿਲਮ 'ਚ ਕਾਰਤਿਕ ਤੇ ਸਾਰਾ ਅਲੀ ਦੇ ਨਾਲ ਰਣਦੀਪ ਹੁੱਡਾ ਵੀ ਨਜ਼ਰ ਆਉਣਗੇ।


Tags: Sara Ali Khan Kartik Aaryan Bollywood Punjabi News Next Film Imtiaz Ali Love Aaj Kal 2 Randeep Hooda ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.