FacebookTwitterg+Mail

ਇਕ-ਦੂਜੇ ਦੀਆਂ ਬਾਹਾਂ 'ਚ ਲਿਪਟੇ ਦਿਸੇ ਸਾਰਾ ਤੇ ਕਾਰਤਿਕ

sara ali khan and kartik aryaan will romance together on 2020
24 March, 2019 09:05:09 AM

ਮੁੰਬਈ (ਬਿਊਰੋ) : ਇਸ ਸਮੇਂ ਸਾਰਿਆਂ ਦਾ ਧਿਆਨ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਅਤੇ ਕਾਰਤਿਕ ਆਰਿਅਨ 'ਤੇ ਹੈ। ਦੋਵੇਂ ਜਲਦ ਹੀ ਇਮਤੀਆਜ਼ ਅਲੀ ਦੀ ਫਿਲਮ 'ਚ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਦਿੱਲੀ 'ਚ ਹੋ ਰਹੀ ਹੈ। ਖਬਰਾਂ ਤਾਂ ਇਹ ਵੀ ਹਨ ਕਿ ਇਹ ਫਿਲਮ ਦੀਪਿਕਾ ਪਾਦੂਕੋਣ ਅਤੇ ਸੈਫ ਅਲੀ ਖਾਨ ਦੀ 'ਲਵ ਆਜ ਕੱਲ' ਦਾ ਸੀਕਵਲ ਹੈ। ਆਏ ਦਿਨ ਹੀ ਫਿਲਮ ਦੀ ਕੋਈ ਨਾ ਕੋਈ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਹੁਣ ਇਕ ਵਾਰ ਫਿਰ ਫਿਲਮ ਦੇ ਸੈੱਟ ਤੋਂ ਕਾਰਤਿਕ ਅਤੇ ਸਾਰਾ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਰੁਮਾਂਟਿਕ ਅੰਦਾਜ਼ 'ਚ ਇਕ-ਦੂਜੇ ਦੀ ਬਾਹਾਂ 'ਚ ਗੁਆਚੇ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਇਸ ਤਸਵੀਰ ਨੂੰ ਖੁਦ ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕਾਰਤਿਕ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਫਿਲਮ 'ਚ ਉਸ ਨਾਲ ਸਾਰਾ ਅਤੇ ਰਣਦੀਪ ਹੁੱਡਾ ਵੀ ਨਜ਼ਰ ਆਉਣਗੇ। ਫਿਲਮ ਅਗਲੇ ਸਾਲ ਵੈਲੇਂਟਾਈਨ ਡੇਅ ਦੇ ਮੌਕੇ ਰਿਲੀਜ਼ ਹੋਵੇਗੀ।


Tags: Sara Ali KhanKartik AryaanRomanceValentine DayImtiaz AliLove Aaj Kal 2Saif Ali KhanDeepika Padukone

Edited By

Sunita

Sunita is News Editor at Jagbani.