ਮੁੰਬਈ— ਕੱਲ ਮੁਕੇਸ਼ ਤੇ ਨੀਤਾ ਅੰਬਾਨੀ ਨੇ ਆਪਣੇ ਘਰ ਗਣੇਸ਼ ਚਤੁਰਥੀ ਮਨਾਉਣ ਲਈ ਪੂਜਾ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਦੇ ਤਿੰਨੇ ਖਾਨਜ਼, ਅਮਿਤਾਭ ਬੱਚਨ, ਐਸ਼ਵਰਿਆ ਰਾਏ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਸਾਰਾ ਅਲੀ ਖਾਨ ਸਮੇਤ ਪੂਰਾ ਬਾਲੀਵੁੱਡ ਪਹੁੰਚਿਆ ਪਰ ਇਥੇ ਸਾਰਿਆਂ ਦੀਆਂ ਨਜ਼ਰਾਂ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ 'ਤੇ ਰਹੀਆਂ। ਸਾਰਾ ਅਲੀ ਖਾਨ ਗਣੇਸ਼ ਚਤੁਰਥੀ ਦੇ ਇਸ ਜਸ਼ਨ 'ਚ ਰਵਾਇਤੀ ਪਹਿਰਾਵੇ 'ਚ ਨਜ਼ਰ ਆਈ। ਸਾਰਾ ਨੇ ਇਸ ਲਈ ਅਬੂ ਜਾਨੀ ਤੇ ਸੰਦੀਪ ਖੋਸਲਾ ਵਲੋਂ ਡਿਜ਼ਾਈਨ ਕੀਤਾ ਲਹਿੰਗਾ ਚੁਣਿਆ। ਦੱਸਣਯੋਗ ਹੈ ਕਿ ਹੁਣ ਸਾਰਾ ਅਕਸਰ ਹੀ ਵੱਡੇ ਸਿਤਾਰਿਆਂ ਦੇ ਪ੍ਰੋਗਰਾਮਾਂ 'ਚ ਨਜ਼ਰ ਆਉਂਦੀ ਹੈ। ਸਾਰਾ ਛੇਤੀ ਹੀ ਬਾਲੀਵੁੱਡ 'ਚ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰਨ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਛੇਤੀ ਉਤਰਾਖੰਡ 'ਚ ਸ਼ੁਰੂ ਹੋਵੇਗੀ। ਫਿਲਮ 'ਕੇਦਾਰਨਾਥ' 'ਚ ਸਾਰਾ ਦੇ ਆਪੋਜ਼ਿਟ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਵਲੋਂ ਕੀਤਾ ਜਾਵੇਗਾ।