FacebookTwitterg+Mail

ਬਚਪਨ 'ਚ ਅਜਿਹੀ ਦਿਸਦੀ ਸੀ ਸਾਰਾ ਅਲੀ ਖਾਨ, ਵੀਡੀਓ ਵਾਇਰਲ

sara ali khan childhood video
01 July, 2019 04:04:58 PM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਸਟਾਈਲਿਸ਼ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਪਰ ਇਸ ਵਾਰ ਚਰਚਾ ਉਹ ਆਪਣੇ ਬਚਪਨ ਦੀ ਵਾਇਰਲ ਵੀਡੀਓ ਕਾਰਨ ਹੋ ਰਹੀ ਹੈ। ਇਸ ਵੀਡੀਓ 'ਚ ਸਾਰਾ ਅਲੀ ਖਾਨ ਕਰੀਬ 2 ਜਾਂ 3 ਸਾਲ ਦੀ ਹੋਵੇਗੀ ਅਤੇ ਉਹ ਆਪਣੇ ਪਿਤਾ ਸੈਫ ਅਲੀ ਖਾਨ ਨਾਲ ਫਿਲਮ ਦੇ ਸੈੱਟ 'ਤੇ ਪਹੁੰਚੀ ਸੀ। ਇਸ ਵੀਡੀਓ 'ਚ ਸਾਰਾ ਅਲੀ ਖਾਨ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਇਕ ਕਿਤਾਬ ਨਾਲ ਖੇਡਦੀ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਸਾਰਾ ਅਲੀ ਖਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਤੇ ਉਨ੍ਹਾਂ ਦੇ ਫੈਨਜ਼ ਖੂਬ ਕੂਮੈਂਟਸ ਵੀ ਆ ਰਹੇ ਹਨ। ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਕਾਰਤਿਕ ਆਰਿਅਨ ਨਾਲ ਫਿਲਮ 'ਲਵ ਆਜਕੱਲ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਸਾਰਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਕੇਦਾਰਨਾਥ' ਫਿਲਮ ਨਾਲ ਕੀਤੀ ਸੀ। ਸਾਰਾ ਦੀ ਦੂਜੀ ਫਿਲਮ ਰਣਬੀਰ ਕਪੂਰ ਨਾਲ 'ਸਿੰਬਾ' ਸੀ। ਆਪਣੇ ਕਰੀਅਰ ਦੀ ਇਸ ਸ਼ਾਨਦਾਰ ਸ਼ੁਰੂਆਤ ਕਾਰਨ ਸਾਰਾ ਅਲੀ ਖਾਨ ਮਸ਼ਹੂਰ ਐਕਟਰੈੱਸ 'ਚ ਗਿਣੀ ਜਾਣ ਲੱਗ ਪਈ ਹੈ।


Tags: Sara Ali KhanChildhood VideoBollywood ActressLove Aaj Kal 2Saif Ali Khan Daughter

About The Author

Lakhan

Lakhan is content editor at Punjab Kesari