FacebookTwitterg+Mail

ਸਾਰਾ ਅਲੀ ਖਾਨ ਦੀ 'ਕੇਦਾਰਨਾਥ' ਨੇ ਭਾਰਤ 'ਚ ਹੁਣ ਤਕ ਕਮਾਏ 57 ਕਰੋੜ

sara ali khan kedarnath
19 December, 2018 04:50:25 PM

ਮੁੰਬਈ (ਬਿਊਰੋ)— ਪਹਿਲੇ ਹਫਤੇ ਲਗਭਗ 42 ਕਰੋੜ ਰੁਪਏ ਦੀ ਕਮਾਈ ਕਰਨ ਤੋਂ ਬਾਅਦ 'ਕੇਦਾਰਨਾਥ' ਦਾ ਦਬਦਬਾ ਬਾਕਸ ਆਫਿਸ 'ਤੇ ਦੂਜੇ ਹਫਤੇ ਵੀ ਜਾਰੀ ਹੈ। ਫਿਲਮ ਹੁਣ ਤਕ ਬਾਕਸ ਆਫਿਸ 'ਤੇ ਕੁਲ 57.44 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਪਹਿਲੇ ਹਫਤੇ 42.25 ਕਰੋੜ ਰੁਪਏ ਇਕੱਠੇ ਕਰਨ ਤੋਂ ਬਾਅਦ 'ਕੇਦਾਰਨਾਥ' ਰਿਲੀਜ਼ ਦੇ ਦੂਜੇ ਹਫਤੇ 11.92 ਕਰੋੜ ਰੁਪਏ ਨਾਲ ਬਾਕਸ ਆਫਿਸ 'ਤੇ ਟਿਕੀ ਹੋਈ ਹੈ।

Punjabi Bollywood Tadka

ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਸੋਮਵਾਰ ਨੂੰ 2 ਕਰੋੜ ਤੇ ਮੰਗਲਵਾਰ ਨੂੰ 1.98 ਕਰੋੜ ਰੁਪਏ ਦੀ ਕਲੈਕਸ਼ਨ ਨਾਲ ਭਾਰਤ 'ਚ ਕੁਲ ਮਿਲਾ ਕੇ 57.44 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਚੁੱਕੀ ਹੈ। ਸਾਰਾ ਅਲੀ ਖਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ 'ਕੇਦਾਰਨਾਥ' ਨੇ 'ਵੀਰੇ ਦੀ ਵੈਡਿੰਗ', 'ਧੜਕ', 'ਪਰਮਾਣੂ' ਤੇ 'ਪੈਡਮੈਨ' ਵਰਗੀਆਂ ਕਈ ਫਿਲਮਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਹੀ ਵਜ੍ਹਾ ਹੈ ਕਿ 'ਕੇਦਾਰਨਾਥ' ਸਿਨੇਮਾਘਰਾਂ 'ਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ 'ਚ ਸਫਲ ਰਹੀ ਹੈ। ਸਾਰਾ ਅਲੀ ਖਾਨ ਦੀ 'ਕੇਦਾਰਨਾਥ' 'ਚ ਨਿਭਾਏ ਗਏ ਆਪਣੇ ਕਿਰਦਾਰ ਲਈ ਖੂਬ ਤਾਰੀਫ ਹੋ ਰਹੀ ਹੈ।

Punjabi Bollywood Tadka

'ਕੇਦਾਰਨਾਥ' 'ਚ ਇਕ ਪ੍ਰੇਮ ਕਹਾਣੀ ਦਿਖਾਈ ਗਈ ਹੈ। ਇਹ ਪਿਆਰ ਤੇ ਧਰਮ, ਜਨੂੰਨ ਤੇ ਅਧਿਆਤਮਿਕਤਾ ਦਾ ਇਕ ਸ਼ਕਤੀਸ਼ਾਲੀ ਮੇਲ ਹੈ। ਜੂਨ 2013 'ਚ ਕੇਦਾਰਨਾਥ 'ਚ ਆਏ ਹੜ੍ਹ 'ਚ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ ਤੇ ਇਸ ਦਮਦਾਰ ਵਿਸ਼ੇ 'ਤੇ ਇਹ ਫਿਲਮ ਆਧਾਰਿਤ ਹੈ।


Tags: Sara Ali Khan Kedarnath Sushant Singh Rajpoot Bollywood Movie Abhishek Kapoor

Edited By

Rahul Singh

Rahul Singh is News Editor at Jagbani.