FacebookTwitterg+Mail

'ਕੇਦਾਰਨਾਥ' ਤੋਂ ਹਟੇ ਮੁਸ਼ਕਿਲਾਂ ਦੇ ਬੱਦਲ, ਸੈਂਸਰ ਬੋਰਡ ਨੇ ਦਿੱਤੀ ਹਰੀ ਝੰਡੀ

sara ali khan kedarnath
02 December, 2018 03:05:01 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਫਿਲਮ 'ਕੇਦਾਰਨਾਥ' ਕਾਫੀ ਦਿਨਾਂ ਤੋਂ ਵਿਵਾਦਾਂ 'ਚ ਘਿਰੀ ਹੋਈ ਸੀ। ਇਸ ਫਿਲਮ 'ਤੇ ਲਵ-ਜਿਹਾਦ ਨੂੰ ਵਧਾਵਾ ਦੇਣ ਦਾ ਇਲਜ਼ਾਮ ਲੱਗੇ ਸਨ, ਜਿਸ ਕਰਕੇ ਫਿਲਮ ਦੇ ਸਟਾਰਸ ਨਾਲ ਮੇਕਰਸ ਵੀ ਪ੍ਰੇਸ਼ਾਨ ਹੋ ਗਏ ਸਨ। ਫਿਲਮ ਇਸ ਮਹੀਨੇ ਪਹਿਲੇ ਹਫਤੇ ਰਿਲੀਜ਼ ਹੋਏਗੀ। ਇਸ ਤੋਂ ਮੁਸ਼ਕਲਾਂ ਦੇ ਕਾਲੇ ਬੱਦਲ ਹੁਣ ਹਟਦੇ ਨਜ਼ਰ ਆ ਰਹੇ ਹਨ ਕਿਉਂਕਿ ਸੈਂਸਰ ਬੋਰਡ ਨੇ ਦੋ ਕੱਟ ਲਾਉਣ ਤੋਂ ਬਾਅਦ 'ਕੇਦਾਰਨਾਥ' ਦੀ ਰਿਲੀਜ਼ਿੰਗ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਫਿਲਮ ਨੂੰ ਯੂ/ਏ ਸਰਟੀਫਿਕੇਟ ਵੀ ਮਿਲ ਗਿਆ ਹੈ। ਇਸ ਦੀ ਕਹਾਣੀ ਕੇਦਾਰਨਾਥ 'ਚ ਆਈ ਕੁਦਰਤੀ ਆਫਤ 'ਚ ਸ਼ੁਰੂ ਹੁੰਦੇ ਪਿਆਰ ਦੀ ਕਹਾਣੀ ਹੈ, ਜਿਸ ਨਾਲ ਸਾਰਾ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।

ਦੱਸ ਦੇਈਏ ਕਿ ਫਿਲਮ 'ਕੇਦਾਰਨਾਥ' 'ਚ ਸਾਰਾ ਅਲੀ ਖਾਨ ਦੇ ਓਪੋਜ਼ਿਟ ਸੁਸ਼ਾਂਤ ਸਿੰਘ ਰਾਜਪੁਤ ਮੁੱਖ ਭੂਮਿਕਾ 'ਚ ਹਨ। ਫਿਲਮ ਦੇ ਟੀਜ਼ਰ 'ਚ ਸੁਸ਼ਾਂਤ ਅਤੇ ਸਾਰਾ ਦੇ ਕੁਝ ਬੋਲਡ ਸੀਨਜ਼ ਨਜ਼ਰ ਆਏ ਸਨ, ਜਿਨ੍ਹਾਂ ਕਾਰਨ ਇਹ ਫਿਲਮ ਮੁਸ਼ਕਿਲਾਂ 'ਚ ਘਿਰ ਗਈ ਸੀ। ਕੁਝ ਧਾਰਮਿਕ ਸੰਗਠਨਾਂ ਦੇ ਇਤਰਾਜ਼ ਕਾਰਨ ਵੀ ਫਿਲਮ 'ਤੇ ਭਾਜਪਾ ਨੇਤਾਵਾਂ ਨੇ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੇ ਪ੍ਰਧਾਨ ਪ੍ਰਸੂਨ ਜੋਸ਼ੀ ਨੂੰ ਚਿੱਠੀ ਵੀ ਲਿਖੀ ਸੀ ਕਿ ਫਿਲਮ ਹਿੰਦੂਆਂ ਦੀ ਭਾਵਨਾਵਾਂ ਦਾ ਮਜ਼ਾਕ ਬਣਾ ਰਹੀ ਹੈ।


Tags: Central Board of Film Certification Sara Ali Khan Sushant Singh Rajput Kedarnath Abhishek Kapoor Abhishek Kapoor Ronnie Screwvala

Edited By

Sunita

Sunita is News Editor at Jagbani.