FacebookTwitterg+Mail

ਸਾਰਾ ਦੀ ਡੈਬਿਊ ਫਿਲਮ 'ਕੇਦਾਰਨਾਥ' ਦੀ ਰਿਲੀਜ਼ਿੰਗ ਡੇਟ ਇਕ ਵਾਰ ਫਿਰ ਖਿਸਕੀ ਅੱਗੇ

sara ali khan kedarnath rescheduled again
24 October, 2018 04:53:59 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਆਪਣੀ ਦੂਜੀ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਸਾਰਾ, ਰਣਵੀਰ ਸਿੰਘ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸਾਰਾ ਆਪਣੀ ਪਹਿਲੀ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਖਤਮ ਕਰ ਚੁੱਕੀ ਹੈ ਪਰ ਫਿਲਮ ਨੂੰ ਹਾਲੇ ਤੱਕ ਰਿਲੀਜ਼ ਨਹੀਂ ਕੀਤਾ ਗਿਆ। 'ਕੇਦਾਰਨਾਥ' 'ਚ ਸਾਰਾ ਅਲੀ, ਸੁਸ਼ਾਂਤ ਸਿੰਘ ਰਾਜਪੂਤ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ। ਇਹ ਫਿਲਮ ਪਹਿਲਾਂ ਇਸੇ ਸਾਲ ਨਵੰਬਰ 'ਚ ਰਿਲੀਜ਼ ਹੋਣੀ ਸੀ ਪਰ ਵਿਵਾਦਾਂ ਕਾਰਨ ਫਿਲਮ ਦੀ ਰਿਲੀਜ਼ਿੰਗ ਡੇਟ ਅੱਗੇ ਕਰਕੇ ਇਸ ਨੂੰ ਮਾਰਚ 2019 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੁਣ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਇਕ ਵਾਰ ਫਿਰ ਅੱਗੇ ਖਿਸਕ ਗਈ ਹੈ।


ਦੱਸ ਦੇਈਏ ਕਿ ਹੁਣ ਸਾਰਾ ਦੀ ਪਹਿਲੀ ਡੈਬਿਊ ਫਿਲਮ 'ਸਿੰਬਾ' ਹੋਵੇਗੀ, ਜਿਸ ਨੂੰ ਰੋਹਿਤ ਸ਼ੈਟੀ ਡਾਇਰੈਕਟ ਕਰ ਰਹੇ ਹਨ। ਫਿਲਮ ਨੂੰ ਵੱਡੇ ਲੇਵਲ 'ਤੇ ਪ੍ਰਮੋਟ ਵੀ ਕੀਤਾ ਜਾਵੇਗਾ। 'ਸਿੰਬਾ' ਇਸੇ ਸਾਲ 28 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਉਂਝ ਸਾਰਾ ਆਪਣੀ ਪਹਿਲੀ ਫਿਲਮ 'ਕੇਦਾਰਨਾਥ' ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਦੇਖਣਾ ਇਹ ਖਾਸ ਹੈ ਕਿ 'ਕੇਦਾਰਨਾਥ' ਨੂੰ ਰਿਲੀਜ਼ ਲਈ ਕਿਹੜੀ ਤਾਰੀਖ ਮਿਲਦੀ ਹੈ।


Tags: Sara Ali Khan Kedarnath Rescheduled Again Simmba Vicky Kaushal Yami Gautam

Edited By

Sunita

Sunita is News Editor at Jagbani.