ਮੁੰਬਈ(ਬਿਊਰੋ)— ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਤੋਂ ਬਾਅਦ ਹੁਣ ਬਾਲੀਵੁੱਡ 'ਚ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੇ ਡੈਬਿਊ ਦੀ ਤਿਆਰੀ ਹੈ। ਸਾਰਾ ਆਪਣੀ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਖਤਮ ਕਰ ਚੁੱਕੀ ਹੈ ਅਤੇ ਉਸ ਦੀ ਦੂਜੀ ਫਿਲਮ 'ਸਿੰਬਾ' ਦੀ ਸ਼ੂਟਿੰਗ ਚੱਲ ਰਹੀ ਹੈ। ਸਾਰਾ ਨੇ ਹਾਲ ਹੀ 'ਚ ਆਪਣਾ 23ਵਾਂ ਜਨਮਦਿਨ ਮਨਾਇਆ ਹੈ ਅਤੇ ਉਸ ਨੇ ਫੈਨਸ ਦੀ ਫਰਮਾਇਸ਼ 'ਤੇ ਆਪਣਾ ਸੋਸ਼ਲ ਮੀਡੀਆ 'ਤੇ ਵੀ ਡੈਬਿਊ ਕਰ ਲਿਆ ਹੈ। ਜੀ ਹਾਂ, ਆਖਿਰਕਾਰ ਸਾਰਾ ਵੀ ਸੋਸ਼ਲ ਮੀਡਆ ਇੰਸਟਾਗ੍ਰਾਮ 'ਤੇ ਆ ਹੀ ਗਈ ਹੈ।
ਉਸ ਦੇ ਫੈਨਜ਼ ਦੇ ਨਾਲ-ਨਾਲ ਆਲਿਆ ਅਤੇ ਜਾਨਹਵੀ ਵਰਗੇ ਸਿਤਾਰਿਆਂ ਨੇ ਉਸ ਨੂੰ ਫਾਲੋ ਕਰਨਾ ਵੀ ਸ਼ੁਰੂ ਵੀ ਕਰ ਦਿੱਤਾ ਹੈ। ਅਕਾਊਂਟ ਬਣਾਉਣ ਤੋਂ ਬਾਅਦ ਸਾਰਾ ਨੇ ਬੀਤੇ ਦਿਨੀਂ ਆਪਣੇ ਅਕਾਊਂਟ ਨੂੰ ਪਬਲਿਕ ਵੀ ਕਰ ਦਿੱਤਾ ਹੈ। ਪਬਲਿਕ ਕਰਨ ਦੇ ਨਾਲ ਹੀ ਸਾਰਾ ਨੇ ਅਕਾਊਂਟ ਦੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਹੈ। ਸਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੌਮੀ ਤਰਾਨਾ ਪੋਸਟ ਕੀਤਾ ਅਤੇ ਨਾਲ ਹੀ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿੱਤੀ। ਇਸ ਤੋਂ ਬਾਅਦ ਪ੍ਰੋਡਿਊਸਰ ਕਰਨ ਜੌਹਰ ਨੇ ਸਾਰਾ ਦਾ ਇੰਸਟਾਗ੍ਰਾਮ 'ਤੇ ਜ਼ੋਰਦਾਰ ਸਵਾਗਤ ਵੀ ਕੀਤਾ। ਕਰਨ ਨੇ ਸਾਰਾ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖੀਆ, ''ਇੰਸਟਾਗ੍ਰਾਮ 'ਤੇ ਖੂਬਸੂਰਤ ਸਾਰਾ ਦਾ ਵੈਲਕਮ।''
ਪਹਿਲਾਂ ਸਾਰਾ ਦੀ ਫਿਲਮ 'ਕੇਦਾਰਨਾਥ' ਇਸੇ ਸਾਲ ਰਿਲੀਜ਼ ਹੋਣ ਵਾਲੀ ਸੀ ਪਰ ਕਿਸੇ ਕਾਰਨ ਇਹ ਫਿਲਮ ਹੁਣ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ 'ਸਿੰਬਾ' ਹੁਣ ਸਾਰਾ ਦੀ ਡੈਬਿਊ ਫਿਲਮ ਹੋਵੇਗੀ। ਇਸ 'ਚ ਸਾਰਾ ਦੇ ਨਾਲ ਰਣਵੀਰ ਸਿੰਘ ਨਜ਼ਰ ਆਉਣਗੇ। ਫਿਲਮ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟ ਕੀਤਾ ਹੈ, ਜੋ 28 ਦਸੰਬਰ ਨੂੰ ਰਿਲੀਜ਼ ਹੋਵੇਗੀ।