ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਕ ਦਿਨ ਪਹਿਲਾਂ ਹੀ ਸਾਰਾ ਦੀ ਫਿਲਮ ਦਾ ਐਲਾਨ ਹੋਇਆ ਹੈ ਤੇ ਕੱਲ ਸਾਰਾ ਪਿਤਾ ਸੈਫ ਤੇ ਮਾਂ ਕਰੀਨਾ ਕਪੂਰ ਦੇ ਘਰ ਪਾਰਟੀ ਕਰਨ ਪਹੁੰਚੀ। ਇਸ ਪਾਰਟੀ 'ਚ ਸਾਰਾ ਆਪਣੇ ਖਾਸ ਦੋਸਤਾਂ ਨੂੰ ਲੈ ਕੇ ਸ਼ਾਮਲ ਹੋਈ ਸੀ। ਸਾਰਾ ਬਾਰੇ ਕਾਫੀ ਸਮੇਂ ਤੋਂ ਅਜਿਹੀਆਂ ਅਕਟਲਾਂ ਚੱਲ ਰਹੀਆਂ ਹਨ ਕਿ ਉਹ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨੂੰ ਡੇਟ ਕਰ ਰਹੀ ਹੈ। ਇਸ ਪਾਰਟੀ 'ਚ ਹਰਸ਼ਵਰਧਨ ਵੀ ਪਹੁੰਚੇ। ਬਾਲੀਵੁੱਡ 'ਚ ਫਿਲਮ 'ਮਿਰਜ਼ਿਆ' ਨਾਲ ਡੈਬਿਊ ਕਰਨ ਵਾਲੇ ਹਰਸ਼ਵਰਧਨ ਆਪਣੀ ਭੈਣ ਰਿਆ ਨਾਲ ਪਾਰਟੀ 'ਚ ਸ਼ਾਮਲ ਹੋਏ। ਸਾਰਾ ਦੀ ਖਾਸ ਦੋਸਤ ਰਿਆ ਚੱਕਰਵਰਤੀ ਵੀ ਇਥੇ ਪਹੁੰਚੀ। ਅਕਸਰ ਹੀ ਰਿਆ ਤੇ ਸਾਰਾ ਇਕੱਠੀਆਂ ਜਿਮ ਜਾਂ ਪਾਰਟੀ ਕਰਦੀਆਂ ਨਜ਼ਰ ਆ ਜਾਂਦੀਆਂ ਹਨ। ਰਿਆ ਚੱਕਰਵਰਤੀ ਸਿਰਫ ਸਾਰਾ ਹੀ ਨਹੀਂ, ਸਗੋਂ ਹਰਸ਼ਵਰਧਨ ਕਪੂਰ ਦੀ ਵੀ ਖਾਸ ਦੋਸਤ ਹੈ। ਦੱਸਣਯੋਗ ਹੈ ਕਿ ਸਾਰਾ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਡੈਬਿਊ ਕਰਨ ਵਾਲੀ ਹੈ।