FacebookTwitterg+Mail

‘ਅਤਰੰਗੀ ਰੇ’ ਵਿਚ ਡਬਲ ਰੋਲ ਕਰੇਗੀ ਸਾਰਾ ਅਲੀ ਖਾਨ

sara ali khan to romance both akshay kumar and dhanush
21 February, 2020 02:40:54 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਿਰਦੇਸ਼ਕ ਆਨੰਦ ਐੱਲ. ਰਾਏ ਦੀ ਫਿਲਮ ‘ਅਤਰੰਗੀ ਰੇ’ ਵਿਚ ਡਬਲ ਰੋਲ ਕਰਦੀ ਨਜ਼ਰ ਆ ਸਕਦੀ ਹੈ। ਇਸ ਫਿਲਮ ਵਿਚ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਦੀਆਂ ਮੁੱਖ ਭੂਮਿਕਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਸਾਰਾ ਅਲੀ ਖਾਨ ਫਿਲਮ ਵਿਚ ਡਬਲ ਰੋਲ ਨਿਭਾਉਂਦੇ ਹੋਏ ਅਕਸ਼ੈ ਕੁਮਾਰ ਅਤੇ ਧਨੁਸ਼ ਦੇ ਕਿਰਦਾਰਾਂ ਦੇ ਨਾਲ 2 ਵੱਖ-ਵੱਖ ਯੁੱਗਾਂ ਵਿਚ ਰੋਮਾਂਸ ਕਰਦੀ ਨਜ਼ਰ ਆਵੇਗੀ। ਫਿਲਮ ਵਿਚ ਸਾਰਾ ਦਾ ਕਿਰਦਾਰ ਬਿਹਾਰ ਤੋਂ ਹੋਵੇਗਾ ਅਤੇ ਧਨੁਸ਼ ਦਾ ਸਾਊਸ ਤੋਂ। ਇਨ੍ਹਾਂ ਦੋਵਾਂ ਦੀ ਕ੍ਰਾਸ ਕਲਚਰ ਲਵ ਸਟੋਰੀ ਨੂੰ ਦਿਖਾਇਆ ਜਾਵੇਗਾ। ਸਾਰਾ ਅਲੀ ਖਾਨ ਅਤੇ ਧਨੁਸ਼ ਫਿਲਮ ‘ਅਤਰੰਗੀ ਰੇ’ ਦੀ ਸ਼ੂਟਿੰਗ ਮਾਰਚ ਵਿਚ ਸ਼ੁਰੂ ਕਰਨ ਵਾਲੇ ਹਨ, ਉਥੇ ਹੀ ਅਕਸ਼ੈ ਕੁਮਾਰ ਅਪ੍ਰੈਲ ਵਿਚ ਇਸ ਦੀ ਸ਼ੂਟਿੰਗ ਦਾ ਹਿੱਸਾ ਬਣਨਗੇ। ਇਸ ਫਿਲਮ ਨੂੰ 80-90 ਦਿਨਾਂ ਵਿਚ ਯਾਨੀ ਜੂਨ 2020 ਤੱਕ ਖਤਮ ਕਰਨ ਦੀ ਯੋਜਨਾ ਹੈ।


Tags: Sara Ali KhanAkshay KumarDhanushAnand L RaiAtrangi ReBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari