ਮੁੰਬਈ(ਬਿਊਰੋ)— ਟੀ.ਵੀ. ਸੀਰੀਅਲ 'ਜਮਾਈ ਰਾਜਾ' ਫੇਮ ਅਦਾਕਾਰਾ ਸਾਰਾ ਅਰਫੀਨ ਖਾਨ ਦੇ ਘਰ ਦੋਹਰੀਆਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸਾਰਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਸਾਰਾ ਦੀ ਡਿਲੀਵਰੀ 8 ਜੁਲਾਈ ਨੂੰ ਯੂਨਾਈਟੇਡ ਕਿੰਗਡਮ 'ਚ ਹੋਈ ਹੈ, ਜਿੱਥੇ ਉਹ ਆਪਣੀ ਪਤੀ ਨਾਲ ਰਹਿੰਦੀ ਹੈ।
ਸਾਰਾ ਨੇ 2009 'ਚ ਵਿਆਹ ਕਰਵਾਇਆ ਸੀ। ਸਾਰਾ ਦੀ ਯੋਗਾ ਟ੍ਰੇਨਰ ਜੇਨੀ ਨੇ ਦੋਵਾਂ ਬੱਚਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਤੋਂ ਪਤਾ ਲੱਗਦਾ ਹੈ ਕਿ ਸਾਰਾ ਨੇ ਆਪਣੇ ਬੱਚਿਆਂ ਦੇ ਨਾਮ Aizah ਅਤੇ Zidane ਰੱਖਿਆਂ ਹੈ।
ਸਾਰਾ ਨੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਪ੍ਰੈੱਗਨੈਂਸੀ ਯੋਗਾ ਅਤੇ ਹਿਪ੍ਰੋਬਰਥਨਿੰਗ ਦੀ ਮਦਦ ਲਈ ਸੀ। ਜੇਨੀ ਨੂੰ ਇਹ ਮੌਕਾ ਦੇਣ ਲਈ ਸਾਰਾ ਦਾ ਧੰਨਵਾਦ ਕੀਤਾ ਹੈ। ਸਾਰਾ ਨੇ ਜੇਨੀ ਦੀ ਪੋਸਟ 'ਤੇ ਦੱਸਿਆ ਕਿ ਉਨ੍ਹਾਂ ਦਾ ਇਹ ਅਨੁਭਵ ਕਾਫੀ ਵਧੀਆ ਰਿਹਾ। ਸਾਰਾ ਨੇ ਪ੍ਰੈੱਗਨੈਂਸੀ ਦੌਰਾਨ ਬੇਬੀ ਬੰਪ ਨਾਲ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਦੱਸ ਦੇਈਏ ਕਿ ਸਾਰਾ ਵਿਆਹ ਤੋਂ 10 ਸਾਲ ਬਾਅਦ ਮਾਂ ਬਣੀ ਹੈ। 33 ਸਾਲ ਦੀ ਸਾਰਾ ਭੋਪਾਲ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਨੇ ਆਪਣਾ ਟੀ.ਵੀ. ਕਰੀਅਰ 2010 'ਚ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਹੈ।