ਮੁੰਬਈ (ਬਿਊਰੋ) — ਟੀ. ਵੀ. ਸੀਰੀਅਲ 'ਜਮਾਈ ਰਾਜਾ' ਫੇਮ ਅਦਾਕਾਰਾ ਸਾਰਾ ਅਰਫੀਨ ਖਾਨ ਜਲਦ ਹੀ ਮਾਂ ਬਣਨ ਵਾਲੀ ਹੈ। ਹਾਲ ਹੀ 'ਚ ਉਸ ਨੇ 'ਬੇਬੀ ਸ਼ਾਵਰ' ਸੈਰੇਮਨੀ ਕੀਤੀ, ਜਿਸ 'ਚ ਸਾਰਾ ਨੇ ਆਪਣੇ ਦੋਸਤਾਂ ਨਾਲ ਖੂਬ ਮਸਤੀ ਕੀਤੀ।

ਸਾਰਾ ਨੇ ਆਪਣੇ 'ਬੇਬੀ ਸ਼ਾਵਰ' ਦੀ ਪਾਰਟੀ 'ਚ ਖਾਸ ਅੰਦਾਜ਼ 'ਚ 'ਬੇਬੀ ਬੰਪ' ਫਲਾਂਟ ਕੀਤਾ।

ਇਸ ਫੰਕਸ਼ਨ ਦੀਆਂ ਸਾਰੀਆਂ ਤਸਵੀਰਾਂ ਸਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਸਾਰਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਖੂਬ ਇੰਜੁਆਏ ਕਰ ਰਹੀ ਹੈ।

ਪ੍ਰੈਗਨੈਂਸੀ ਦੌਰਾਨ ਸਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ। ਉਹ ਆਏ ਦਿਨ 'ਬੇਬੀ ਬੰਪ' ਨਾਲ ਖੂਬ ਫੋਟੋਸ਼ੂਟ ਕਰਵਾ ਰਹੀ ਹੈ, ਜਿਸ ਦੀਆਂ ਤਸਵੀਰਾਂ ਉਸ ਅਕਸਰ ਹੀ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਦੱਸ ਦਈਏ ਕਿ ਸਾਰਾ ਵਿਆਹ ਤੋਂ 10 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ। ਸਾਲ 2009 'ਚ ਅਰਫੀਨ ਖਾਨ ਨੇ ਵਿਆਹ ਕਰਵਾਇਆ ਸੀ ਅਤੇ ਹੁਣ ਜਾ ਕੇ ਉਹ ਫੈਮਿਲੀ ਪਲਾਨ ਵੱਲ ਵਧੀ ਹੈ।

ਇਹ ਸਾਰਾ ਅਰਫੀਨ ਖਾਨ ਦਾ ਪਹਿਲਾ ਬੱਚਾ ਹੈ, ਜਿਸ ਲਈ ਉਹ ਕਾਫੀ ਐਕਸਾਈਟਿਡ ਹੈ।

Sara Arfeen Khan

Sara Arfeen Khan

Sara Arfeen Khan