FacebookTwitterg+Mail

ਔਰਤਾਂ ਪ੍ਰਤੀ ਦੋਹਰਾ ਰਵੱਈਆ ਰੱਖਣ ਵਾਲੇ ਲੋਕਾਂ ਨੂੰ ਸਾਰਾ ਗੁਰਪਾਲ ਦੀ ਨਸੀਹਤ

sara gurpal
09 March, 2019 04:59:02 PM

ਜਲੰਧਰ (ਬਿਊਰੋ) : ਪੰਜਾਬੀ ਗੀਤਾਂ ਦੀ ਮਸ਼ਹੂਰ ਮਾਡਲ ਅਤੇ ਗਾਇਕਾ ਸਾਰਾ ਗੁਰਪਾਲ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਪੋਸਟ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਬੀਤੇ ਦਿਨੀਂ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ ਰਾਹੀਂ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਖਾਸ ਪੋਸਟ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਦਰਅਸਲ ਸਾਰਾ ਗੁਰਪਾਲ ਨੇ ਇੰਸਟਾਗ੍ਰਾਮ 'ਤੇ ਕੁਝ ਪੇਂਟਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ,  ਜਿਨ੍ਹਾਂ 'ਚ ਸਮਾਜ ਦੀ ਸੋਚ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। 

Punjabi Bollywood Tadka
ਦੱਸ ਦਈਏ ਕਿ ਸਾਰਾ ਗੁਰਪਾਲ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਰੌਂਗਟੇ ਖੜ੍ਹੇ ਕਰਦੀਆਂ ਹਨ। ਇਹ ਤਸਵੀਰਾਂ ਸਮਾਜ ਦੇ ਸੱਚ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਬਾਰੇ ਹਰ ਕੋਈ ਬੋਲਣ ਤੋਂ ਗੁਰੇਜ਼ ਕਰਦਾ ਹੈ। ਤਸਵੀਰਾਂ ਨੂੰ ਸ਼ੇਅਰ ਕਰਦਿਆ ਸਾਰਾ ਗੁਰਪਾਲ ਨੇ ਕੈਪਸ਼ਨ 'ਚ ਲਿਖਿਆ, ''ਜੇ ਫਰਕ ਪੈਂਦਾ ਹੈ ਤਾਂ ਹਰ ਰੋਜ਼ ਪੈਣਾ ਚਾਹੀਦਾ ਹੈ...ਔਰਤ ਨੂੰ ਉਸ ਦਾ ਹੱਕ ਤੇ ਇੱਜ਼ਤ ਦਿਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਰਫ bio 'ਚ ਲਿਖ ਦੇਣ ਨਾਲ #respectwomen ਕੁਝ ਨਹੀਂ ਹੋਵੇਗਾ। ਚੀਜ਼ਾਂ ਉਸ ਸਮੇਂ ਹੀ ਸਹੀ ਹੋ ਸਕਦੀਆਂ ਹਨ, ਜਦੋਂ ਦੋਹਰਾ ਚਿਹਰਾ ਨਾ ਰੱਖਿਆ ਜਾਵੇ। ਇਕ ਸੋਸ਼ਲ ਮੀਡੀਆ ਤੇ ਇਕ ਰੀਅਲ.. ਚਲੋ ਔਰਤਾਂ ਦੀ ਬੇਹਿਤਰੀ ਦੇ ਲਈ ਇਕਜੁੱਟ ਹੋ ਕੇ ਖੜ੍ਹੇ ਹੋਈਏ...।''
 

ਦੱਸਣਯੋਗ ਹੈ ਕਿ ਸਾਰਾ ਗੁਰਪਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ 'ਚ ਕਾਫੀ ਕਮਾਲ ਦਿਖਾ ਚੁੱਕੀ ਹੈ। ਹਾਲ ਹੀ 'ਚ ਸਾਰਾ ਗੁਰਪਾਲ ਦਾ ਨਵਾਂ ਗੀਤ 'ਪਿਆਰ ਕਰਦੇ ਹਾਂ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 


Tags: Sara Gurpal Instagram Post Womens Day 2019 Punjabi Model Punjabi Singer

Edited By

Sunita

Sunita is News Editor at Jagbani.