FacebookTwitterg+Mail

ਸਾਰਾ ਗੁਰਪਾਲ ਨੇ ਅਨੋਖਾ ਕੰਮ ਕਰਕੇ ਕੀਤੀ ਨਵੀਂ ਸ਼ੁਰੂਆਤ, ਸੋਸ਼ਲ ਮੀਡੀਆ 'ਤੇ ਹੋ ਰਹੀ ਚਰਚਾ

sara gurpal
15 September, 2018 12:18:41 PM

ਮੁੰਬਈ(ਬਿਊਰੋ)— ਪੰਜਾਬੀ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਕਾਫੀ ਜਾਣ ਪਛਾਣ ਬਣਾਈ ਹੈ। ਸਾਰਾ ਨੇ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ। ਸਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਸਿਮਰਨਜੀਤ ਸਿੱਧੂ ਦੇ ਗੀਤ 'ਪਰਾਂਦਾ' ਰਾਹੀਂ ਕੀਤੀ ਸੀ।

ਇਸ ਤੋਂ ਬਾਆਦ ਹੈਪੀ ਰਾਏਕੋਟੀ ਦੇ ਨਾਲ ਕੰਮ ਕੀਤਾ ਅਤੇ ਕਈ ਹੋਰ ਬਹੁਤ ਸਾਰੇ ਗੀਤਾਂ 'ਚ ਇਕ ਮਾਡਲ ਦੇ ਤੌਰ 'ਤੇ ਨਜ਼ਰ ਆਈ। ਹਰ ਇਨਸਾਨ ਦੀ ਜ਼ਿੰਦਗੀ 'ਚ ਉਸ ਦਾ ਕੋਈ ਨਾ ਕੋਈ ਆਈਡਲ ਹੁੰਦਾ ਹੈ ਅਤੇ ਆਈਡਲ ਉਸ ਨੂੰ ਹੀ ਮੰਨਿਆ ਜਾਂਦਾ ਹੈ, ਜੋ ਆਪਣੇ ਕੰਮ 'ਚ ਪੂਰੀ ਤਰਾਂ ਪ੍ਰਫੈਕਟ ਹੋਵੇ।

ਉਸੇ ਤਰ੍ਹਾਂ ਜੇਕਰ ਅਸੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਲਾਕਾਰਾਂ ਦਾ ਮਤਲਬ ਕਿ ਪੰਜਾਬੀ ਆਰਟਿਸਟਸ ਨੂੰ ਵੀ ਲੋਕ ਆਪਣਾ ਆਈਡਲ ਮੰਨਦੇ ਹਨ। ਕਲਾਕਾਰਾਂ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਚੰਗੇ ਕੰਮ ਕਰਨ ਅਤੇ ਲੋਕਾਂ ਨੂੰ ਇਕ ਚੰਗਾ ਸੰਦੇਸ਼ ਦੇਣ। ਸਾਰਾ ਗੁਰਪਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਕ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ, ਜੋ ਜਾਨਵਰਾਂ ਦੀ ਭਲਾਈ ਦਾ ਹੈ।


ਦੱਸ ਦੇਈਏ ਕਿ ਸਾਰਾ ਗੁਰਪਾਲ ਨੇ ਇਕ ਸੰਸਥਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਨਾਂ 'ਗੋਡ ਹੋਪ' ਹੈ। ਇਸ ਸੰਸਥਾ ਰਾਹੀਂ ਕੁੱਤਿਆਂ ਨੂੰ ਗੋਦ ਲਿਆ ਜਾ ਸਕਦਾ ਹੈ, ਜੋ ਕਿ ਗਲੀਆਂ 'ਚ ਆਵਾਰਾ ਘੁੰਮਦੇ ਹਨ ਤਾਂ ਕੀ ਉਨ੍ਹਾਂ ਦੀ ਚੰਗੀ ਤਰਾਂ ਦੇਖਭਾਲ ਹੋ ਸਕੇ।

ਸਾਰਾ ਗੁਰਪਾਲ ਆਪਣੇ ਇਸ ਲੋਕ ਭਲਾਈ ਦੇ ਉਪਰਾਲੇ ਲਈ ਵਧਾਈ ਦੇ ਪਾਤਰ ਹਨ। ਸੋਸ਼ਲ ਮੀਡੀਆ ਦਾ ਇਸ ਚੰਗੇ ਉਪਰਾਲੇ ਲਈ ਵਰਤੋਂ ਕਰਨਾ ਬਹੁਤ ਹੀ ਚੰਗੀ ਗੱਲ ਹੈ।


Tags: Sara GurpalInstagramUnique JobPeopleDogsGod HopePunjabi Modle

Edited By

Sunita

Sunita is News Editor at Jagbani.