ਚੰਡੀਗੜ੍ਹ (ਬਿਊਰੋ)- ਬਿੱਗ ਬੌਸ ਸੀਜ਼ਨ 14 ਦਾ ਹਿੱਸਾ ਬਣੀ ਪੰਜਾਬ ਦੀ ਮਸ਼ਹੂਰ ਮਾਡਲ, ਐਕਟ੍ਰੈਸ ਤੇ ਸਿੰਗਰ ਸਾਰਾ ਗੁਰਪਾਲ ਬਿੱਗ ਬੌਸ ਦੇ ਘਰ 'ਚੋਂ ਨਿਕਲਣ ਤੋਂ ਬਾਅਦ ਹੁਣ ਮੁੜ ਚੰਡੀਗੜ੍ਹ ਆ ਗਈ ਹੈ।
ਬਿੱਗ ਬੌਸ ਤੋਂ ਵਾਪਸ ਆਉਣ ਤੋਂ ਬਾਅਦ ਸਾਰਾ ਮੁੜ ਤੋਂ ਸੋਸ਼ਲ ਮੀਡੀਆ 'ਤੇ ਐੱਕਟਿਵ ਹੋ ਗਈ ਹੈ। ਸਾਰਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਸਾਰਾ ਗੁਰਪਾਲ ਦੀ ਬੋਲਡ ਲੁੱਕ ਵਾਲੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀਆਂ ਹਨ। ਸਾਰਾ ਗੁਰਪਾਲ ਦੇ ਇਸ ਬੋਲਡ ਅੰਦਾਜ਼ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਤੇ ਇਹਨਾਂ ਤਸਵੀਰਾਂ ਤੇ ਕਈ ਤਰ੍ਹਾਂ ਦੀ ਟਿਪਣੀ ਵੀ ਕਰ ਰਹੇ ਹਨ।
ਕਈ ਫੈਨਜ਼ ਵੱਲੋਂ ਇਸ ਫੋਟੋਸ਼ੂਟ ਨੂੰ ਚੰਗਾ ਅਤੇ ਕਈਆਂ ਵੱਲੋਂ ਮਾੜਾ ਵੀ ਕਿਹਾ ਜਾ ਰਿਹਾ ਹੈ।ਹਾਲਾਂਕਿ ਬਿੱਗ ਬੌਸ ਦੇ ਘਰ 'ਚ ਸਾਰਾ ਗੁਰਪਾਲ ਨੂੰ ਪਸੰਦ ਕੀਤਾ ਗਿਆ ਸੀ ਪਰ ਉਥੇ ਮੌਜੂਦ ਸੀਨੀਅਰਸ ਕਾਰਨ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਹੋਣਾ ਪਿਆ।
ਸਾਰਾ ਗੁਰਪਾਲ ਪੰਜਾਬ ਦੀ ਮਸ਼ਹੂਰ ਮਾਡਲਸ ਚੋਂ ਇਕ ਹੈ। ਸਾਰਾ ਨੇ ਕਈ ਪੰਜਾਬੀ ਗੀਤਾਂ ਅਤੇ ਫਿਲਮਾਂ 'ਚ ਕੰਮ ਕੀਤਾ ਹੈ।