FacebookTwitterg+Mail

ਸਾਰਾ ਗੁਰਪਾਲ ਨੇ ਖਰੀਦੀ ਨਵੀਂ ਕਾਰ, ਸਾਂਝੀ ਕੀਤੀ ਵੀਡੀਓ

sara gurpal bought a new car
20 August, 2019 03:11:05 PM

ਜਲੰਧਰ(ਬਿਊਰੋ)— ਪੰਜਾਬੀ ਗੀਤਾਂ ਦੀ ਮਸ਼ਹੂਰ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਪੋਸਟ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਸਾਰਾ ਗੁਰਪਾਲ ਨੇ ਹਾਲ ਹੀ 'ਚ ਨਵੀਂ ਕਾਰ ਖਰੀਦੀ ਹੈ। ਇਸ ਦਾ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨਾਲ ਸਾਰਾ ਨੇ ਇਕ ਕੈਪਸ਼ਨ ਵੀ ਦਿੱਤਾ ਹੈ।
Punjabi Bollywood Tadka
ਸਾਰਾ ਨੇ ਲਿਖਿਆ,''ਸ਼ੁੱਕਰ ਹੈ ਪ੍ਰਮਾਤਮਾ ਦਾ ਹਰ ਉਸ ਸਿੰਗਲ ਚੀਜ਼ ਵਾਸਤੇ ਜੋ ਉਸ ਨੇ ਮੈਨੂੰ ਦਿੱਤੀ। ਮੈਂ ਬਹੁਤ ਹੀ ਭਾਵੁਕ ਹਾਂ ਇਨ੍ਹਾਂ ਪਲਾਂ ਦੌਰਾਨ ਅਤੇ ਮੈਂ ਪ੍ਰਮਾਤਮਾ ਵੱਲੋਂ ਇਸ ਦਾਤ ਦੀ ਸ਼ਬਦਾਂ 'ਚ ਖੁਸ਼ੀ ਬਿਆਨ ਨਹੀਂ ਕਰ ਸਕਦੀ। ਸੁਣਿਆ ਸੀ ਸੁਪਨੇ ਪੂਰੇ ਹੁੰਦੇ ਆ ਅੱਜ ਇਕ ਹੋਰ ਸੁਪਨਾ ਪੂਰਾ ਹੋ ਗਿਆ ਸ਼ੁੱਕਰ ਆ ਵਾਹਿਗੁਰੂ ਜੀ।''


ਦੱਸਣਯੋਗ ਹੈ ਕਿ ਸਾਰਾ ਗੁਰਪਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ 'ਚ ਕਾਫੀ ਕਮਾਲ ਦਿਖਾ ਚੁੱਕੀ ਹੈ।


Tags: Sara GurpalCarInstagramVideoDangar Doctor JellyManje Bistre

About The Author

manju bala

manju bala is content editor at Punjab Kesari