FacebookTwitterg+Mail

ਭਾਰਤ ਵਾਪਸ ਪਰਤੀ ਸਾਰਾ ਖਾਨ, ਇਸ ਟੀ ਵੀ ਸ਼ੋਅ 'ਤੇ ਆਵੇਗੀ ਨਜ਼ਰ

sara khan
07 April, 2017 11:52:06 AM

ਮੁੰਬਈ— ਟੀ. ਵੀ. ਅਦਾਕਾਰਾ ਸਾਰਾ ਖਾਨ ਨੇ ਸਟਾਰ ਪਲੱਸ ਦੇ ਸੀਰੀਅਲ 'ਸਪਨਾ ਬਾਬੁਲ ਕਾ ਵਿਦਾਈ' 'ਚ ਸਾਧਨਾ ਦਾ ਕਿਰਦਾਰ ਨਿਭਾਇਆ ਸੀ। ਸਾਰਾ ਕੁਝ ਮਹੀਨੇ ਪਹਿਲਾਂ ਪਾਕਿਸਤਾਨ 'ਚ ਆਪਣੀ ਪਾਕਿਸਤਾਨੀ ਸੀਰੀਜ਼ ਦੇ ਲਈ ਸ਼ੂਟ ਕਰਨ ਗਈ ਸੀ। ਸੂਤਰਾਂ ਮੁਤਾਬਕ ਇਹ ਖਬਰ ਮਿਲੀ ਹੈ ਕਿ ਸਾਰਾ ਖਾਨ ਹੁਣ ਇੰਡੀਆ ਵਾਪਸ ਆ ਗਈ ਹੈ। ਸਾਰਾ ਜਲਦ ਹੀ ਸਟਾਰ ਪਲਸ ਦੇ ਸੀਰੀਅਲ 'ਜਾਨਾ ਨਾ ਦਿਲ ਸੇ ਦੂਰ' ਰਾਹੀ ਟੀ. ਵੀ. 'ਤੇ ਆਪਣੀ ਵਾਪਸੀ ਕਰੇਗੀ। ਸਾਰਾ ਸੀਰੀਅਲ ' ਜਾਨਾ ਨਾ ਦਿਲ ਸੇ ਦੂਰ' 'ਚ ਸ਼ੰਸ਼ਾਂਕ ਵਿਆਸ ਦੇ ਅੋਪੋਜਿਟ ਨਜ਼ਰ ਆਵੇਗੀ। ਸੀਰੀਅਲ 'ਚ ਸਾਰਾ ਦਾ ਨਾਂ ਮਲਿਕਾ ਹੋਵੇਗਾ। ਸਾਰਾ ਨੇ ਆਪਣੇ ਇੰਸਟਾ ਅਕਾਉਂਟ 'ਤੇ ਪਹਿਲੇ ਦਿਨ ਦੇ ਸ਼ੂਟ ਦਾ ਵੀਡਿਓ ਵੀ ਸ਼ੇਅਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਾਰਾ ਖਾਨ ਪਹਿਲੀ ਅਭਿਨੇਤਰੀ ਹੈ ਜੋ ਪਾਕਿਸਤਾਨੀ ਟੀ. ਵੀ. ਸ਼ੋਅ 'ਚ ਕੰਮ ਕਰ ਰਹੀ ਹੈ। ਇਸ ਕਰਕੇ ਹੀ ਉਹ ਪਿਛਲੇ ਕਾਫੀ ਸਮੇਂ ਤੋਂ ਕਰਾਚੀ 'ਚ ਰਹਿ ਰਹੀ ਸੀ। ਉਨ੍ਹਾਂ ਦੇ ਪਾਕਿਸਤਾਨੀ ਸ਼ੋਅ ਦਾ ਨਾਂ ਹੈ 'ਯੇ ਕੈਸੀ ਮੁਹਬਤ ਹੈ'। ਇਸ ਸ਼ੋਅ 'ਚ ਉਨ੍ਹਾਂ ਦੇ ਨਾਲ ਪਾਕਿਸਤਾਨੀ ਟੀ. ਵੀ. ਦੇ ਮਸ਼ਹੂਰ ਅਦਾਕਾਰ ਨੂਰ ਹਸਨ ਵੀ ਨਜ਼ਰ ਆ ਰਹੇ ਹਨ।


Tags: Sara Khan Jaana Na Dil Se Door Sapna babul ka bidaai Noor Hassan ਸਾਰਾ ਖਾਨ ਪਾਕਿਸਤਾਨ