FacebookTwitterg+Mail

ਦੋਸਤ ਨੇ ਹੀ ਕਰ ਦਿੱਤੀ ਅਜਿਹੀ ਹਰਕਤ, ਕਾਨੂੰਨੀ ਮੁਸੀਬਤ 'ਚ ਫਸੀ ਸਾਰਾ ਖਾਨ

sara khan
29 May, 2018 05:24:55 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਸਪਨਾ ਬਾਬੁਲ ਕਾ— ਬਿਦਾਈ' ਨਾਲ ਦੇਸ਼ ਦੇ ਘਰ-ਘਰ 'ਚ ਵੱਖਰੀ ਪਛਾਣ ਬਣਾਉਣ ਵਾਲੀ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸਾਰਾ ਖਾਨ ਕਾਨੂੰਨੀ ਮੁਸੀਬਤ 'ਚ ਫੱਸ ਗਈ ਹੈ। ਖਬਰਾਂ ਮੁਤਾਬਕ ਸਾਰਾ ਨੂੰ ਉਨ੍ਹਾਂ ਦੇ ਹੀ ਦੋਸਤ ਅਤੇ ਕੋਰੀਓਗਰਾਫਰ ਰਾਜੀਵ ਖਿੰਚੀ ਵਲੋਂ ਨੋਟਿਸ ਭੇਜਿਆ ਗਿਆ ਹੈ। ਅਸਲ 'ਚ ਇਹ ਸਭ ਸਾਰਾ ਦੇ ਨਵੇਂ ਸ਼ੋਅ ਕਾਰਨ ਹੋਇਆ ਹੈ, ਜਿਸ ਨੂੰ ਉਹ ਖੁਦ ਪ੍ਰੋਡਿਊਸ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਾ ਇਕ ਨਵੀਂ ਵੈੱਬ ਸੀਰੀਜ਼ 'ਬਿਚੀ ਬੀ' ਨੂੰ ਪ੍ਰੋਡਿਊਸ ਕਰ ਰਹੀ ਹੈ।

 

A post shared by sara khan (@ssarakhan) on

ਇਸ ਵੈੱਬ ਸੀਰੀਜ਼ 'ਚ ਸਾਰਾ ਲੋਕਾਂ ਦੇ ਚਟਪਟੇ ਪਹਿਲੂਆਂ ਬਾਰੇ ਦੱਸਣ ਵਾਲੀ ਹੈ। ਤੁਸੀਂ ਇਸ ਸ਼ੋਅ ਦਾ ਪ੍ਰੋਮੋ ਦੇਖ ਸਕਦੇ ਹੋ, ਜਿਸ ਨੂੰ ਸਾਰਾ ਨੇ ਆਪਣੇ ਸੋਸ਼ਲ ਹੈਂਡਲ 'ਤੇ ਸ਼ੇਅਰ ਕੀਤਾ ਹੈ। ਰਿਪੋਰਟ ਮੁਤਾਬਕ ਸ਼ੋਅ ਦੇ ਇਕ ਐਪੀਸੋਡ 'ਚ ਸਾਰਾ ਇਹ ਦਿਖਾਉਣ ਵਾਲੀ ਹੈ ਸ਼ਰਾਬ ਦੇ ਨਸ਼ੇ 'ਚ ਲੋਗ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ, ਜੋ ਉਨ੍ਹਾਂ ਨੂੰ ਨਹੀਂ ਕਰਨੀ ਚਾਹੀਦੀਆਂ।

 

A post shared by sara khan (@ssarakhan) on

ਦੱਸਿਆ ਜਾ ਰਿਹਾ ਹੈ ਕਿ ਇਸ ਸੀਨ ਨੂੰ ਅਸਲੀ ਬਣਾਉਣ ਲਈ ਸਾਰਾ ਨੇ ਆਪਣੇ ਕੁਝ ਦੋਸਤਾਂ ਨੂੰ ਸੱਦਿਆ ਸੀ, ਜਿਸ 'ਚ ਕੋਰੀਓਗਰਾਫਰ ਰਾਜੀਵ ਖਿੰਚੀ ਵੀ ਸ਼ਾਮਲ ਸਨ।

Punjabi Bollywood Tadka

ਜਦੋਂ ਰਾਜੀਵ ਨੂੰ ਪਤਾ ਲੱਗਾ ਕੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਜੋ ਵੀ ਗੱਲਾਂ ਕੀਤੀਆਂ ਸਾਰਾ ਕੁਝ ਆਫ ਕੈਮਰਾ ਨਹੀਂ ਸੀ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਸ਼ੋਅ 'ਚ ਦਿਖਾਇਆ ਜਾਵੇਗਾ ਤਾਂ ਉਹ ਹੈਰਾਨ ਰਹਿ ਗਏ, ਜਿਸ ਤੋਂ ਰਾਜੀਵ ਬੇਹੱਦ ਨਾਰਾਜ਼ ਹਨ ਅਤੇ ਉਨ੍ਹਾਂ ਨੇ ਸਾਰਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਆਪਣੇ ਹਿੱਸੇ ਨੂੰ ਐਡਿਟ ਕਰਨ ਮੰਗ ਕੀਤੀ ਹੈ।


Tags: Sara Khanlegal NoticeWeb Show Bitchy BeeRajeev Khinchi

Edited By

Chanda Verma

Chanda Verma is News Editor at Jagbani.