ਮੁੰਬਈ(ਬਿਊਰੋ)— 'ਬਿੱਗ ਬੌਸ' ਫੇਮ ਸਾਰਾ ਖਾਨ ਦਾ 6 ਅਗਸਤ ਨੂੰ ਜਨਮ ਦਿਨ ਸੀ। ਉਸੇ ਦਿਨ ਸਾਰਾ ਅਜਿਹੀ ਟ੍ਰੈਜਡੀ ਹੋ ਗਈ ਕਿ ਉਸ ਨੂੰ ਹਸਪਤਾਲ 'ਚ ਦਾਖਲ ਹੋਣਾ ਪੈ ਗਿਆ। ਜੀ ਹਾਂ, ਇਹ ਸੱਚ ਹੈ ਸਾਰਾ ਨੇ ਆਪਣਾ ਜਨਮਦਿਨ ਵਾਲਾ ਦਿਨ ਹਸਪਤਾਲ 'ਚ ਬਿਤਾਇਆ ਕਿਉਂਕਿ ਸਾਰਾ ਨੂੰ ਉਸ ਦਿਨ ਫੂਡ-ਪੁਆਇਜ਼ਨਿੰਗ ਹੋ ਗਈ ਸੀ।
ਤਬੀਅਤ ਖਰਾਬ ਹੋਣ 'ਤੇ ਸਾਰਾ ਨੂੰ ਤੁਰੰਤ ਦੁਬਈ ਦੇ ਹੀ ਇਕ ਹਸਪਤਾਲ 'ਚ ਲੈ ਜਾਣਾ ਪਿਆ। ਇਸ ਦੀ ਜਾਣਕਾਰੀ ਖੁਦ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ। ਸਾਰਾ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਆਪਣੀ ਕਲਿੱਕ ਕੀਤੀ ਇਕ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।
ਸਾਰਾ ਨੇ ਇਹ ਤਸਵੀਰ ਆਪਣੇ ਫੈਨਸ ਲਈ ਸ਼ੇਅਰ ਕੀਤੀ ਹੈ। ਇਨ੍ਹੀਂ ਦਿਨੀਂ ਸਾਰਾ ਦੁਬਈ 'ਚ ਹੈ। ਬਰਥ ਡੇਅ ਵਾਲੇ ਦਿਨ ਜ਼ਰੂਰਤ ਤੋਂ ਵੱਧ ਖਾਣਾ ਖਾਣ ਕਰਕੇ ਸਾਰਾ ਦੀ ਤਬੀਅਤ ਖਰਾਬ ਹੋਈ ਸੀ।
ਪਿਛਲੇ ਕੁਝ ਦਿਨ ਪਹਿਲਾਂ ਸਾਰਾ ਆਪਣੇ ਬਾਥਟਬ ਵਾਲੇ ਵੀਡੀਓ ਕਰਕੇ ਕਾਫੀ ਚਰਚਾ 'ਚ ਹੈ, ਜਿਸ ਨੂੰ ਉਸ ਦੀ ਭੈਣ ਨੇ ਗਲਤੀ ਨਾਲ ਸ਼ੇਅਰ ਕਰ ਦਿੱਤਾ ਸੀ।
ਵੀਡੀਓ ਸ਼ੇਅਰ ਹੋਣ ਤੋਂ ਕੁਝ ਦੇਰ ਬਾਅਦ ਹੀ ਡੀਲੀਟ ਵੀ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾ ਹੀ ਫਾਲੋਅਰਸ ਨੇ ਇਸ ਨੂੰ ਸ਼ੇਅਰ ਕਰ ਦਿੱਤਾ ਸੀ।